ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਆਹੁਤਾ ਵੱਲੋਂ ਸਲਫਾਸ ਨਿਗਲ ਕੇ ਖ਼ੁਦਕੁਸ਼ੀ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 12 ਅਗਸਤ ਅੰਬਾਲਾ ਦੇ ਸੱਦੋਪੁਰ ਵਿੱਚ 28 ਸਾਲਾ ਇਕ ਔਰਤ ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਨੇ ਪਤੀ ਦੇ ਨਾਂ ਲਿਖੇ ਦੋ ਪੰਨਿਆਂ ਦੇ ਖ਼ੁਦਕੁਸ਼ੀ ਨੋਟ ਵਿੱਚ ਬਾਬੈਣ ਵਾਸੀ ਇਕ ਔਰਤ ’ਤੇ ਬਲੈਕਮੇਲ ਕਰਨ...
Advertisement

ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 12 ਅਗਸਤ

Advertisement

ਅੰਬਾਲਾ ਦੇ ਸੱਦੋਪੁਰ ਵਿੱਚ 28 ਸਾਲਾ ਇਕ ਔਰਤ ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਨੇ ਪਤੀ ਦੇ ਨਾਂ ਲਿਖੇ ਦੋ ਪੰਨਿਆਂ ਦੇ ਖ਼ੁਦਕੁਸ਼ੀ ਨੋਟ ਵਿੱਚ ਬਾਬੈਣ ਵਾਸੀ ਇਕ ਔਰਤ ’ਤੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਹੈ।

ਮ੍ਰਿਤਕਾ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ 8-9 ਵਜੇ ਉਸ ਦੇ ਜਵਾਈ ਤਰਵਿੰਦਰ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਧੀ ਸੋਨੀਆ ਨੇ ਸਲਫਾਸ ਖਾ ਲਿਆ ਹੈ। ਤਬੀਅਤ ਵਿਗੜਨ ’ਤੇ ਸੋਨੀਆ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੇ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਖ਼ੁਦਕੁਸ਼ੀ ਨੋਟ ਦੇ ਅਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement