ਡਿਪਟੀ ਸਪੀਕਰ ਦੇ ਘਰ ਪਹੁੰਚੇ ਮਨੋਹਰ ਲਾਲ
ਊਰਜਾ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰੀ ਮਨੋਹਰ ਲਾਲ ਅੱਜ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਦੇ ਨਿਵਾਸ ਸਥਾਨ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਡਿਪਟੀ ਸਪੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਡਿਪਟੀ ਸਪੀਕਰ ਦੇ ਪੁੱਤਰ ਰਿਸ਼ੀ ਮਿੱਢਾ...
Advertisement
ਊਰਜਾ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰੀ ਮਨੋਹਰ ਲਾਲ ਅੱਜ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਦੇ ਨਿਵਾਸ ਸਥਾਨ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਡਿਪਟੀ ਸਪੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਡਿਪਟੀ ਸਪੀਕਰ ਦੇ ਪੁੱਤਰ ਰਿਸ਼ੀ ਮਿੱਢਾ ਜਿਸ ਦਾ ਵਿਆਹ 23 ਨਵੰਬਰ ਨੂੰ ਹੋ ਰਿਹਾ ਹੈ, ਨੂੰ ਆਸ਼ੀਰਵਾਦ ਦਿੱਤਾ। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਰਿਸ਼ੀ ਮਿੱਢਾ ਨੂੰ ਵਿਆਹ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਇਸ ਮੁਲਾਕਾਤ ਦੌਰਾਨ ਪਰਿਵਾਰ ਦੇ ਮੈਂਬਰਾਂ ਨੇ ਕੇਂਦਰੀ ਮੰਤਰੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਘਰ ਆਉਣ ’ਤੇ ਧੰਨਵਾਦ ਵੀ ਕੀਤਾ। ਡਿਪਟੀ ਸਪੀਕਰ ਦੇ ਨਿਵਾਸ ਸਥਾਨ ਉੱਤੇ ਪਹੁੰਚਦੇ ਹੋਏ ਕੇਂਦਰੀ ਮੰਤਰੀ ਮਨੋਹਰ ਲਾਲ।
Advertisement
Advertisement
