ਆਇਲ ਫਿਲਿੰਗ ਸਟੇਸ਼ਨ ’ਚ ਵੱਡੀ ਧੋਖਾਧੜੀ; ਮੁਲਜ਼ਮ ਗ੍ਰਿਫਤਾਰ
2017 ਤੋਂ 2024 ਤੱਕ ਤੇਲ ਵਿਕਰੀ ’ਚ ਕੀਤੀ ਗਈ ਹੇਰਾਫੇਰੀ
Advertisement
ਸੀ.ਆਈ.ਏ.-2 ਟੀਮ ਨੇ ਥਾਣਾ ਮਹੇਸ਼ਨਗਰ ਵਿੱਚ ਦਰਜ ਇਕ ਵੱਡੀ ਧੋਖਾਧੜੀ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਅੰਕੁਸ਼ ਵਾਸੀ ਪੰਜਾਬੀ ਮੁਹੱਲਾ (ਮੌਜੂਦਾ ਗੋਬਿੰਦ ਨਗਰ) ਨੂੰ ਗ੍ਰਿਫਤਾਰ ਕੀਤਾ ਹੈ।
ਇੰਸਪੈਕਟਰ ਅਨਿਲ ਕੁਮਾਰ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਤਕਨੀਕੀ ਸਬੂਤਾਂ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕੀਤਾ। ਮੁਲਜ਼ਮ’ਤੇ 2017 ਤੋਂ 2024 ਦੇ ਦਰਮਿਆਨ ਰਾਮਾ ਆਇਲ ਫਿਲਿੰਗ ਸਟੇਸ਼ਨ ਮਹੇਸ਼ਨਗਰ ਵਿੱਚ ਤੇਲ ਵਿਕਰੀ ਵਿੱਚ ਹੇਰਾਫੇਰੀ ਕਰਕੇ ਧੋਖੇ ਨਾਲ ਵੱਡੀ ਰਕਮ ਹੜਪਣ ਦੇ ਦੋਸ਼ ਹਨ।
Advertisement
ਸ਼ਿਕਾਇਤਕਰਤਾ ਜੰਗਸ਼ੇਰ ਸਿੰਘ ਵਾਸੀ ਪਿੰਡ ਨੰਗਲ (ਉਦਯੋਗਿਕ ਖੇਤਰ) ਨੇ 11 ਜਨਵਰੀ 2025 ਨੂੰ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ। ਮਾਮਲੇ ਦੀ ਜਾਂਚ ਸੀ.ਆਈ.ਏ.-2 ਨੂੰ ਸੌਂਪੀ ਗਈ ਸੀ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
Advertisement
