ਲੋਹਾਰਾ ਸਰਬਸੰਮਤੀ ਨਾਲ ਵਣਜਾਰਾ ਸਮਾਜ ਦੇ ਪ੍ਰਧਾਨ ਬਣੇ
ਜ਼ਿਲ੍ਹਾ ਕੁਰੂਕਸ਼ੇਤਰ ਦੇ ਵਣਜਾਰਾ ਸਮਾਜ ਦੇ ਪਤਵੰਤੇ ਲੋਕਾਂ ਦੀ ਮੀਟਿੰਗ ਬਾਬੈਨ ਦੇ ਇਕ ਨਿੱਜੀ ਸੰਸਥਾਨ ਵਿਚ ਹੋਈ। ਇਸ ਦੀ ਪ੍ਰਧਾਨਗੀ ਸੂਬਾ ਚੇਅਰਮੈਨ ਦੀਪ ਸਿੰਘ ਨੇ ਕੀਤੀ। ਇਸ ਬੈਠਕ ਦਾ ਮੁੱਖ ਉਦੇਸ਼ ਜ਼ਿਲ੍ਹਾ ਕਾਰਜਕਾਰਨੀ ਦੀ ਚੋਣ ਕਰ ਕੇ ਜ਼ਿਲ੍ਹੇ ਦੇ ਨਵੇਂ ਸੰਗਠਨ ਦਾ ਗਠਨ ਕਰਨਾ ਸੀ। ਇਸ ਬੈਠਕ ਵਿਚ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਲੋਹਾਰਾ, ਹਰੀਪੁਰ, ਬੀੜ ਸੌਂਟੀ, ਬੀੜ ਸੂਜਰਾ, ਰੂੜਕੀ, ਸਿੰਬਲਵਾਲ, ਫਾਲਸੰਡਾ, ਨਖਰੋਜ ਪੁਰ ਭੁਖੜੀ ਤੋਂ ਬਣਜਾਰਾ ਸਮਾਜ ਦੇ ਪਤਵੰਤੇ ਲੋਕ ਮੌਜੂਦ ਸਨ। ਇਸ ਮੌਕੇ ਬਾਬਾ ਜਗਦੀਸ਼ ਸਿੰਘ ਲੋਹਾਰਾ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਕੁਰੂਕਸ਼ੇਤਰ ਦਾ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਸੁਖਵਿੰਦਰ ਸਿੰਘ ਫਾਲਸੰਡਾ ਜਾਟਾਨ ਨੂੰ ਜਨਰਲ ਸਕੱਤਰ, ਆਜ਼ਾਦ ਸਿੰਘ ਨੂੰ ਮੀਤ ਪ੍ਰਧਾਨ, ਸੁੱਚਾ ਸਿੰਘ ਨੂੰ ਚੇਅਰਮੈਨ, ਜੈ ਕੁਮਾਰ ਨੂੰ ਖਜ਼ਾਨਚੀ, ਲਖਵਿੰਦਰ ਸਿੰਘ ਸਿੰਬਲਵਾਲ ਨੂੰ ਸਕੱਤਰ ਬਣਾਇਆ ਗਿਆ। ਇਸ ਤੋਂ ਇਲਾਵਾ ਸੁਮਿਤ ਪੰਵਾਰ ਨੂੰ ਮੀਡੀਆ ਇੰਚਾਰਜ, ਜਗਦੀਪ ਤੇ ਗੁਰਮੀਤ ਨੂੰ ਮੀਡੀਆ ਬੁਲਾਰੇ, ਰਿਸ਼ੀਪਾਲ ਨੂੰ ਸੰਯੋਜਕ, ਜੈਮਲ ਸਿੰਘ , ਕ੍ਰਿਰਨਾਲ ਤੇ ਦਰਸ਼ਨ ਸਿੰਘ ਨੂੰ ਸੀਨੀਅਰ ਮੈਂਬਰ ਬਣਾਇਆ ਗਿਆ। ਸਿੰਹ ਰਾਮ ਭੁੱਖੜੀ, ਬਲਬੀਰ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਸੂਬਾ ਸਕੱਤਰ ਜੋਗਾ ਸਿੰਘ, ਸੂਬਾ ਸੰਯੋਜਕ ਜਸਬੀਰ ਸਿੰਘ ਨੰਬਰਦਾਰ, ਬਣਜਾਰਾ ਸਭਾ ਦੇ ਸੂਬਾ ਪ੍ਰਧਾਨ ਪਿੰਟੂ ਨਾਇਕ, ਸੂਬਾ ਜਨਰਲ ਸਕੱਤਰ ਜਗਮਾਲ ਆਦਿ ਮੌਜੂਦ ਸਨ। ਸੂਬਾ ਜਨਰਲ ਸਕੱਤਰ ਜਗਮਾਲ ਸਿੰਘ ਨੇ ਚੁਣੇ ਹੋਏ ਸਮਾਜ ਦੇ ਲੋਕਾਂ ਨੂੰ ਵਧਾਈ ਦਿੱਤੀ।