ਜਗਾਧਰੀ ਵਿੱਚ ਲੋਕਲ ਫਾਰ ਵੋਕਲ ਵਪਾਰੀ ਸੰਮੇਲਨ
ਅਗਰਸੇਨ ਕਾਲਜ ਜਗਾਧਰੀ ਵਿੱਚ ਲੋਕਲ ਫਾਰ ਵੋਕਲ ਵਪਾਰੀ ਸੰਮੇਲਨ ਕੀਤਾ ਗਿਆ। ਵਪਾਰੀ ਕਲਿਆਣ ਬੋਰਡ ਦੇ ਕੌਮੀ ਚੇਅਰਮੈਨ ਸੁਨੀਲ ਸਿੰਘੀ ਨੇ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਰਾਸ਼ਟਰੀ ਵਪਾਰੀ ਕਲਿਆਣ ਬੋਰਡ ਕਾਰਜਕਾਰੀ ਦੇ ਮੈਂਬਰ ਅਜੈ ਬਨਾਰਸੀ ਦਾਸ ਗੁਪਤਾ, ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ, ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਸਾਬਕਾ ਕੈਬਨਿਟ ਮੰਤਰੀ ਚੌਧਰੀ ਕੰਵਰ ਪਾਲ ਗੁੱਜਰ, ਸਾਬਕਾ ਚੇਅਰਮੈਨ ਰਾਮਨਿਵਾਸ ਗਰਗ, ਵਪਾਰੀ ਬੋਰਡ ਦੇ ਜ਼ਿਲ੍ਹਾ ਪ੍ਰਧਾਨ ਮਨੋਜ ਗੁਪਤਾ, ਰਾਜ ਸਹਿ-ਕਨਵੀਨਰ ਸੌਰਭ ਚੌਧਰੀ ਮੌਜੂਦ ਸਨ। ਮੁੱਖ ਮਹਿਮਾਨ ਸੁਨੀਲ ਸਿੰਘੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵਪਾਰੀ ਕਲਿਆਣ ਬੋਰਡ ਦੀ ਸਥਾਪਨਾ ਕੀਤੀ, ਕਈ ਕਾਨੂੰਨ ਬਦਲੇ ਗਏ, ਜਿਸ ਨਾਲ ਵਪਾਰੀ ਵਰਗ ਸਣੇ ਕਈ ਵਰਗਾਂ ਨੂੰ ਫਾਇਦਾ ਹੋਇਆ। ਭਾਜਪਾ ਸਰਕਾਰ ਨੇ ਵਪਾਰੀਆਂ ਲਈ ਫੰਡਾਂ ਲਈ ਵਧੀਆ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੁਵਿਧਾ ਕੇਂਦਰ ਬਣਾਏ ਜਾਣਗੇ, ਦੇਸ਼ ਭਰ ਵਿੱਚ ਲੋਕਲ ਫਾਰ ਵੋਕਲ ਦੇ ਸਬੰਧ ਵਿੱਚ ਸਮਾਗਮ ਕੀਤੇ ਜਾ ਰਹੇ ਹਨ। ਉਨ੍ਹਾਂ ਦੇਸ਼ ਨੂੰ ਮਜ਼ਬੂਤ ਕਰਨ, ਸਵਦੇਸ਼ੀ ਅਪਣਾਉਣ, ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਲੋਕਲ ਫਾਰ ਵੋਕਲ ਦੀ ਸਹੁੰ ਚੁਕਾਈ। ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਵਪਾਰੀਆਂ ਦਾ ਸਤਿਕਾਰ ਜ਼ਰੂਰੀ ਹੈ। ਵਪਾਰ ਦੇਸ਼ ਨੂੰ ਆਰਥਿਕ ਤਾਕਤ ਦੇਵੇਗਾ। ਭਾਜਪਾ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ਵਿੱਚ ਹਰ ਵਰਗ ਨੇ ਤਰੱਕੀ ਕੀਤੀ ਹੈ। ਸਾਬਕਾ ਕੈਬਨਿਟ ਮੰਤਰੀ ਚੌਧਰੀ ਕੰਵਰ ਪਾਲ ਗੁੱਜਰ ਨੇ ਕਿਹਾ ਕਿ ਅੱਜ ਅਰਥਵਿਵਸਥਾ ਵਪਾਰ ’ਤੇ ਨਿਰਭਰ ਹੈ। ਪਿਛਲੀਆਂ ਵਿਰੋਧੀ ਸਰਕਾਰਾਂ ਨੇ ਵਪਾਰੀਆਂ ਨੂੰ ਸਤਿਕਾਰ ਨਹੀਂ ਦਿੱਤਾ, ਜਦੋਂਕਿ ਭਾਜਪਾ ਨੇ ਹਮੇਸ਼ਾ ਵਪਾਰੀਆਂ ਦਾ ਸਤਿਕਾਰ ਕੀਤਾ ਹੈ। ਇਸ ਮੌਕੇ ਸਾਬਕਾ ਵਿਧਾਇਕ ਈਸ਼ਵਰ ਪਲਾਕਾ, ਭਾਜਪਾ ਆਗੂ ਕ੍ਰਿਸ਼ਨ ਸਿੰਗਲਾ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਖਦਰੀ, ਭਾਜਪਾ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ, ਮੰਡਲ ਪ੍ਰਧਾਨ ਕ੍ਰਿਸ਼ਨਾ ਖਦਰੀ, ਸਾਬਕਾ ਮੰਡਲ ਪ੍ਰਧਾਨ ਵਿਪੁਲ ਗਰਗ, ਮੰਡਲ ਪ੍ਰਧਾਨ ਸ਼ੁਭਮ ਰਾਣਾ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਚਲ ਚੌਧਰੀ ਮੌਜੂਦ ਸਨ।