ਪਤਨੀ ਦੇ ਕਤਲ ਮਾਮਲੇ ’ਚ ਉਮਰ ਕੈਦ ਦੀ ਸਜ਼ਾ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹਾ ਵਧੀਕ ਸੈਸ਼ਨ ਜੱਜ ਜੀਐੱਸ ਵਧਵਾ ਦੀ ਅਦਾਲਤ ਨੇ ਪਤਨੀ ਦਾ ਕਤਲ ਕਰਨ ਵਾਲੇ ਪਤੀ ਭੀਮ ਸਿੰਘ ਵਾਸੀ ਕੰਨੜ੍ਹੀ ਨੂੰ ਉਮਰ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲੀਸ ਚਲਾਨ ਮੁਤਾਬਕ ਮ੍ਰਿਤਕਾ ਉਰਮਿਲਾ ਦੇ...
Advertisement
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹਾ ਵਧੀਕ ਸੈਸ਼ਨ ਜੱਜ ਜੀਐੱਸ ਵਧਵਾ ਦੀ ਅਦਾਲਤ ਨੇ ਪਤਨੀ ਦਾ ਕਤਲ ਕਰਨ ਵਾਲੇ ਪਤੀ ਭੀਮ ਸਿੰਘ ਵਾਸੀ ਕੰਨੜ੍ਹੀ ਨੂੰ ਉਮਰ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲੀਸ ਚਲਾਨ ਮੁਤਾਬਕ ਮ੍ਰਿਤਕਾ ਉਰਮਿਲਾ ਦੇ ਭਰਾ ਸਤਪਾਲ ਵਾਸੀ ਤਲਵਾੜਾ ਦੀ ਸ਼ਿਕਾਇਤ ’ਤੇ 3 ਜੁਲਾਈ 2018 ਨੂੰ ਕਤਲ ਦਾ ਮਾਮਲਾ ਦਰਜ ਕੀਤਾ ਸੀ। ਉਸ ਨੇ ਦੱਸਿਆ ਕਿ ਉਰਮਿਲਾ ਦਾ ਵਿਆਹ 16 ਸਾਲ ਪਹਿਲਾਂ ਭੀਮ ਸਿੰਘ ਨਾਲ ਹੋਇਆ ਸੀ। ਕੰਨੜ੍ਹੀ ਦੇ ਸਰਪੰਚ ਰਾਜੇਸ਼ ਨੇ 2 ਜੁਲਾਈ 2018 ਨੂੰ ਟੈਲੀਫੋਨ ’ਤੇ ਉਨ੍ਹਾਂ ਨੂੰ ਸੁਚਨਾ ਦਿੱਤੀ ਸੀ ਕਿ ਉਸ ਦੀ ਭੈਣ ਦਾ ਕਤਲ ਹੋ ਗਿਆ ਹੈ, ਜਦੋਂ ਉਸ ਨੇ ਪਹੁੰਚ ਕੇ ਦੇਖਿਆ ਦਾ ਮੰਜੇ ’ਤੇ ਉਰਮਿਲਾ ਦੀ ਲਾਸ਼ ਪਈ ਸੀ ਤੇ ਵਾਰਦਾਤ ਵਿੱਚ ਵਰਤੀ ਗਈ ਕਹੀ ਵੀ ਨਾਲ ਪਈ ਸੀ। ਪੁਲੀਸ ਨੇ ਮ੍ਰਿਤਕਾ ਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਪਤਨੀ ਦਾ ਕਤਲ ਰਾਤ ਨੂੰ ਕੀਤਾ ਸੀ।
Advertisement
Advertisement