ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਹਾਕਿਆਂ ਤੋਂ ਕਾਲਜਾਂ ’ਚ ਕੰਮ ਕਰਦੇ ਮੁਲਾਜ਼ਮਾਂ ਦੀ ‘ਛੁੱਟੀ’

80 ਮੁਲਾਜ਼ਮਾਂ ਦੇ ਠੇਕੇ ਵੀ ਨਹੀਂ ਨਵਿਆਏ; ਤਿੰਨ ਮਹੀਨੇ ਤੋਂ ਨਹੀਂ ਮਿਲੀ ਤਨਖਾਹ
Advertisement
ਯੂਟੀ ਦੇ ਸਰਕਾਰੀ ਕਾਲਜਾਂ ਵਿਚ ਦਹਾਕਿਆਂ ਤੋਂ ਕੰਮ ਕਰਦੇ ਮੁਲਾਜ਼ਮਾਂ ਦੇ ਠੇਕੇ ਨਵਿਆਏ ਨਹੀਂ ਗਏ ਤੇ ਉਨ੍ਹਾਂ ਨੂੰ ਰਿਲੀਵ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਗਈ ਜਿਸ ਕਾਰਨ ਇਹ ਮੁਲਾਜ਼ਮ ਮਾਨਸਿਕ ਪ੍ਰੇਸ਼ਾਨੀ ਝੱਲ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ ਅੱਸੀ ਦੇ ਕਰੀਬ ਹੈ ਤੇ ਇਹ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11, 42, 46 ਤੇ 50 ਵਿਚ ਕੰਮ ਕਰ ਰਹੇ ਹਨ। ਇਹ ਲੈਬ ਅਟੈਂਡੈਂਟ, ਚੌਕੀਦਾਰ, ਮਾਲੀ, ਡਾਟਾ ਐਂਟਰੀ ਅਪਰੇਟਰ, ਕੰਪਿਊਟਰ ਅਪਰੇਟਰ, ਚਪੜਾਸੀ, ਗੇਮ ਗਰਾਊਂਡ ਬੁਆਏ, ਸਵੀਪਰ ਵਜੋਂ ਕੰਮ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਕਈ ਕਾਲਜਾਂ ਨੇ ਆਪਣੇ ਮੁਲਾਜ਼ਮਾਂ ਨੂੰ ਚਾਰ ਦਿਨ ਪਹਿਲਾਂ ਕਾਲਜ ਨਾ ਆਉਣ ਬਾਰੇ ਜ਼ੁਬਾਨੀ ਹੁਕਮ ਦਿੱਤੇ ਹਨ ਤੇ ਇਕ ਕਾਲਜ ਨੇ ਪਿਛਲੇ ਮਹੀਨੇ ਕੁਝ ਮੁਲਾਜ਼ਮਾਂ ਦਾ ਠੇਕਾ ਨਹੀਂ ਨਵਿਆਇਆ। ਇਨ੍ਹਾਂ ਵਿਚ ਕਈ ਮੁਲਾਜ਼ਮਾਂ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਤੇ ਹੁਣ ਉਨ੍ਹਾਂ ਨੂੰ ਕਾਲਜ ਨਾ ਆਉਣ ਲਈ ਕਿਹਾ ਗਿਆ ਹੈ। ਉਨ੍ਹਾਂ ਲਈ ਪਰਿਵਾਰ ਪਾਲਣੇ ਔਖੇ ਹੋ ਗਏ ਹਨ ਤੇ ਨੌਕਰੀ ਖੁੱਸਣ ਕਾਰਨ ਰਾਤ ਨੂੰ ਨੀਂਦ ਨਹੀਂ ਆਉਂਦੀ ਜੇ ਕੋਈ ਅਜਿਹੇ ਵਿਚ ਗਲਤ ਕਦਮ ਚੁੱਕ ਲੈਂਦਾ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਵੇਗਾ।

Advertisement

ਪ੍ਰਸ਼ਾਸਕ ਦਾ ਅਧਿਕਾਰੀਆਂ ਨੂੰ ਫੋਨ ਆਉਣ ਦੇ ਚਰਚੇ

ਯੂਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਮਾਮਲੇ ਵਿਚ ਸਿੱਖਿਆ ਸਕੱਤਰ ਨੂੰ ਫੋਨ ਕੀਤਾ ਹੈ ਕਿਉਂਕਿ ਬੀਤੇ ਦਿਨ ਮੁਲਾਜ਼ਮਾਂ ਦਾ ਵਫਦ ਪ੍ਰਸ਼ਾਸਕ ਨੂੰ ਮਿਲਿਆ ਸੀ। ਪ੍ਰਸ਼ਾਸਕ ਨੇ ਕਿਹਾ ਕਿ ਗਰੁੱਪ ਸੀ ਤੇ ਡੀ ਦੇ ਮੁਲਾਜ਼ਮਾਂ ਦੇ ਮਸਲੇ ਹੱਲ ਕੀਤੇ ਜਾਣ। ਇਨ੍ਹਾਂ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਕਾਲਜਾਂ ਵਿਚ ਮੁਲਾਜ਼ਮ ਰੱਖਣ ਦੇ ਠੇਕੇ ਅਪਰੈਲ ਮਈ ਵਿਚ ਦਿੱਤੇ ਗਏ ਹਨ ਤੇ ਨਵਾਂ ਠੇਕੇਦਾਰ ਆਪਣੇ ਬੰਦੇ ਰੱਖਣਗੇ ਤੇ ਉਨ੍ਹਾਂ ਦੀਆਂ ਸੇਵਾਵਾਂ ਦੇ ਸ਼ੰਕੇ ਦੂਰ ਕਰ ਕੇ ਉਨ੍ਹਾਂ ਨੂੰ ਕਾਲਜਾਂ ਵਿਚ ਮੁੜ ਜੁਆਇਨ ਕਰਵਾਇਆ ਜਾਵੇ।

ਵਿੱਤੀ ਸਮੱਸਿਆ ਨੂੰ ਦੂਰ ਕੀਤਾ ਜਾ ਰਿਹਾ: ਡਾਇਰੈਕਟਰ

ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਦੀ ਫਾਇਲ ’ਤੇ ਵਿੱਤ ਵਿਭਾਗ ਨੇ ਇਤਰਾਜ਼ ਲਾਇਆ ਸੀ ਜਿਸ ਨੂੰ ਦੂਰ ਕਰਵਾਇਆ ਜਾ ਰਿਹਾ ਹੈ ਤੇ ਦੋ ਦਿਨਾਂ ਦੇ ਅੰਦਰ ਇਨ੍ਹਾਂ ਨੂੰ ਤਨਖਾਹ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਮੁਲਾਜ਼ਮਾਂ ਲਈ ਰੈਸ਼ਨੇਲਾਈਜ਼ ਨੀਤੀ ਲਿਆਂਦੀ ਜਾ ਰਹੀ ਹੈ ਤੇ ਇਨ੍ਹਾਂ ਮੁਲਾਜ਼ਮਾਂ ਨੂੰ ਕੱਢਣ ਬਾਰੇ ਕੋਈ ਗੱਲ ਨਹੀਂ ਹੋਈ। ਜ਼ਿਕਰਯੋਗ ਹੈ ਕਿ ਕਈ ਮੁਲਾਜ਼ਮ 18-18 ਸਾਲਾਂ ਤੋਂ ਕਾਲਜਾਂ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।

 

Advertisement