ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਰੈਂਸ ਬਿਸ਼ਨੋਈ ਦਾ ਸਹਾਇਕ ਅਮਰੀਕਾ ਤੋਂ ਡਿਪੋਰਟ, ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ

 ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 8 ਦਿਨਾਂ ਦਾ ਪੁਲੀਸ ਰਿਮਾਂਡ ਮਿਲਿਆ ਹੈ, ਜਿਸ ਦੌਰਾਨ ਪੁੱਛਗਿੱਛ ਜਾਰੀ ਰਹੇਗੀ।
ਗੈਂਗਸਟਰ ਲਖਵਿੰਦਰ ਉਰਫ ਲੱਖਾਂ ਨੂੰ ਅਦਾਲਤ ਵਿੱਚ ਪੇਸ਼ ਕਰਦੀ ਹੋਈ ਐਸਟੀਐਫ ਦੀ ਟੀਮ। ਫੋਟੋ: ਭੱਟੀ
Advertisement

ਹਰਿਆਣਾ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਸੰਗਠਿਤ ਅਪਰਾਧ ਵਿਰੁੱਧ ਆਪਣੇ ਅਪਰੇਸ਼ਨਾਂ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। STF ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਗੈਂਗਸਟਰ ਲਖਵਿੰਦਰ ਸਿੰਘ ਉਰਫ਼ ਲੱਖਾ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 8 ਦਿਨਾਂ ਦਾ ਪੁਲੀਸ ਰਿਮਾਂਡ ਮਿਲਿਆ ਹੈ, ਜਿਸ ਦੌਰਾਨ ਪੁੱਛਗਿੱਛ ਜਾਰੀ ਰਹੇਗੀ।

ਪੁਲੀਸ ਨੇ ਦੱਸਿਆ ਕਿ ਕੈਥਲ ਜ਼ਿਲ੍ਹੇ ਦੇ ਪਿੰਡ ਟਿਟਰਮ ਦਾ ਰਹਿਣ ਵਾਲਾ ਲੱਖਾ, 2022 ਤੋਂ ਅਨਮੋਲ ਬਿਸ਼ਨੋਈ ਦੇ ਨਿਰਦੇਸ਼ਾਂ ਤਹਿਤ ਅਮਰੀਕਾ ਤੋਂ ਕੰਮ ਕਰ ਰਿਹਾ ਸੀ। ਉਹ ਕਥਿਤ ਤੌਰ 'ਤੇ ਹਰਿਆਣਾ ਅਤੇ ਪੰਜਾਬ ਵਿੱਚ ਸੰਗਠਿਤ ਅਪਰਾਧ ਨਾਲ ਸਬੰਧਤ ਲਗਪਗ ਇੱਕ ਦਰਜਨ ਜਬਰੀ ਵਸੂਲੀ (extortion) ਅਤੇ ਗੋਲੀਬਾਰੀ ਦੇ ਮਾਮਲਿਆਂ ਵਿੱਚ ਸ਼ਾਮਲ ਸੀ।
ਅਧਿਕਾਰੀਆਂ ਅਨੁਸਾਰ ਉਸ ਖ਼ਿਲਾਫ਼ 2023 ਵਿੱਚ ਸੋਨੀਪਤ, ਰੋਹਤਕ, ਯਮੁਨਾਨਗਰ, ਕੈਥਲ ਅਤੇ ਅੰਬਾਲਾ ਵਿੱਚ ਜਬਰੀ ਵਸੂਲੀ ਅਤੇ ਧਮਕੀਆਂ ਦੇਣ ਲਈ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਸਨ।
STF ਨੇ ਉਸਨੂੰ ਟਰੈਕ ਕਰਨ ਲਈ 2023 ਵਿੱਚ ਇੱਕ ਲੁੱਕ ਆਊਟ ਸਰਕੂਲਰ (LOC) ਅਤੇ 2024 ਵਿੱਚ ਇੱਕ ਰੈੱਡ ਕਾਰਨਰ ਨੋਟਿਸ (RCN) ਜਾਰੀ ਕੀਤਾ ਸੀ। ਲਗਪਗ ਇੱਕ ਸਾਲ ਤੱਕ ਕੌਮੀ ਅਤੇ ਕੌਮਾਂਤਰੀ ਏਜੰਸੀਆਂ ਨਾਲ ਤਾਲਮੇਲ ਕਰਨ ਤੋਂ ਬਾਅਦ, STF ਅੰਬਾਲਾ ਯੂਨਿਟ ਨੇ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਕੇ ਉਸ ਦੀ ਸਫ਼ਲਤਾਪੂਰਵਕ ਡਿਪੋਰਟੇਸ਼ਨ ਨੂੰ ਅੰਜਾਮ ਦਿੱਤਾ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਹਰਿਆਣਾ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ STF ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਖਤਮ ਕਰਨ ਲਈ ਵਚਨਬੱਧ ਹੈ ਅਤੇ ਵਿਦੇਸ਼ਾਂ ਤੋਂ ਕੰਮ ਕਰ ਰਹੇ ਹੋਰ ਲੋੜੀਂਦੇ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਡਿਪੋਰਟ ਕਰਨ ਲਈ ਅੱਗੇ ਦੀਆਂ ਕਾਨੂੰਨੀ ਪ੍ਰਕਿਰਿਆਵਾਂ 'ਤੇ ਕੰਮ ਕਰ ਰਿਹਾ ਹੈ।

ਗੈਂਗਸਟਰ ਲਖਵਿੰਦਰ ਦਾ ਅਮਰੀਕਾ ਤੋਂ ਡਿਪੋਰਟ ਹੋਣਾ ਵੱਡੀ ਸਫ਼ਲਤਾ: ਹਰਿਆਣਾ ਡੀਜੀਪੀ

ਹਰਿਆਣਾ ਦੇ ਡੀਜੀਪੀ ਓਪੀ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਤੋਂ ਭਗੌੜੇ ਗੈਂਗਸਟਰ ਲਖਵਿੰਦਰ ਦੀ ਡਿਪੋਰਟੇਸ਼ਨ ਸੰਗਠਿਤ ਅਪਰਾਧ ਵਿਰੁੱਧ ਸੂਬੇ ਦੀ ਸਪੈਸ਼ਲ ਟਾਸਕ ਫੋਰਸ (STF) ਦੀ ਇੱਕ ਵੱਡੀ ਸਫ਼ਲਤਾ ਹੈ। ਹਰਿਆਣਾ ਦੇ ਡੀਜੀਪੀ ਸਿੰਘ ਨੇ ਇੱਕ ਪੋਸਟ ਵਿੱਚ ਲਿਖਿਆ, "ਇੱਕ ਹੋਰ ਡਰਪੋਕ, ਭਗੌੜਾ, ਅਤੇ ਗੱਦਾਰ ਨੂੰ ਹਰਿਆਣਾ ਪੁਲੀਸ ਅਮਰੀਕਾ ਤੋਂ ਖਿੱਚ ਕੇ ਲੈ ਆਈ ਹੈ।" ਉਨ੍ਹਾਂ ਕਿਹਾ, "ਉਸ ਦੀ ਕਈ ਰਾਜਾਂ ਵਿੱਚ ਜਬਰੀ ਵਸੂਲੀ ਅਤੇ ਗੋਲੀਬਾਰੀ ਦੇ ਮਾਮਲਿਆਂ ਵਿੱਚ ਲੋੜ ਸੀ।" (with PTI inputs)
Advertisement
Advertisement
Tags :
Anmol BishnoiCriminal NetworkGangster DeportationHaryana STFInternational Law EnforcementLakhwinder SinghOrganized CrimePunjab GangstersSpecial Task ForceUSA Deportation
Show comments