ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਮੀਨੀ ਵਿਵਾਦ: ਕੁੱਟਮਾਰ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ

ਰਤੀਆ (ਪੱਤਰ ਪ੍ਰੇਰਕ): ਪਿੰਡ ਤਾਮਸਪੁਰਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਥਿਤ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਸਦਰ ਥਾਣਾ ਦੀ ਪੁਲੀਸ ਨੇ ਪਿੰਡ ਦੇ ਰੂਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਭਰਾ ਜਗਰੂਪ ਸਿੰਘ ਅਤੇ ਭਤੀਜੇ ਰਾਜਵਿੰਦਰ ਉਰਫ...
Advertisement

ਰਤੀਆ (ਪੱਤਰ ਪ੍ਰੇਰਕ): ਪਿੰਡ ਤਾਮਸਪੁਰਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਥਿਤ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਸਦਰ ਥਾਣਾ ਦੀ ਪੁਲੀਸ ਨੇ ਪਿੰਡ ਦੇ ਰੂਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਭਰਾ ਜਗਰੂਪ ਸਿੰਘ ਅਤੇ ਭਤੀਜੇ ਰਾਜਵਿੰਦਰ ਉਰਫ ਨਰਸੀ ਖਿਲਾਫ਼ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਵਿਚ ਕਰੀਬ 11 ਏਕੜ ਜ਼ਮੀਨ ਉਸ ਦੀ ਮਾਤਾ ਦੇ ਨਾਮ ਸੀ। ਉਸ ਨੇ ਦੱਸਿਆ ਕਿ 4 ਏਕੜ ਜ਼ਮੀਨ ਉਸ ਦੀ ਮਾਤਾ ਨੇ ਉਸ ਦੇ ਨਾਮ ਕਰਵਾ ਦਿੱਤੀ ਸੀ, ਜਦੋਂਕਿ ਹੋਰ 4 ਏਕੜ ਜ਼ਮੀਨ ਉਸ ਦੇ ਭਰਾ ਦੇ ਨਾਮ ਕਰਵਾਉਣ ਲਈ ਕਾਗਜ਼ ਤਿਆਰ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਦੁਪਹਿਰ 1 ਵਜੇ ਜਦੋਂ ਉਹ ਆਪਣੀ ਮਾਤਾ ਲਤਾ ਕੌਰ ਅਤੇ ਪਤਨੀ ਸੁਰਜੀਤ ਕੌਰ ਨਾਲ ਘਰ ਵਿਚ ਸੀ ਤਾਂ ਉਸ ਦੌਰਾਨ ਉਸ ਦਾ ਭਰਾ ਜਗਰੂਪ ਸਿੰਘ ਅਤੇ ਉਸ ਦੇ ਲੜਕੇ ਰਾਜਵਿੰਦਰ ਨੇ ਉਸ ਦੇ ਸਿਰ ’ਚ ਬੈਟ ਮਾਰਿਆ। ਇਸ ਦੌਰਾਨ ਉਸ ਦੀ ਪਤਨੀ ਨਾਲ ਵੀ ਕੁੱਟਮਾਰ ਕੀਤੀ।

Advertisement
Advertisement
Tags :
ਕੁੱਟਮਾਰਖ਼ਿਲਾਫ਼ਜ਼ਮੀਨੀਵਿਵਾਦ: