ਕੁਰੂਕਸ਼ਤੇਰ ’ਵਰਸਿਟੀ ਦਾ ਕਾਨਪੁਰ ਦੀ ਸੰਸਥਾ ਨਾਲ ਸਮਝੌਤਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 20 ਜੂਨ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਪ੍ਰਧਾਨਗੀ ਹੇਠ ਕੁਰੂਕਸ਼ੇਤਰ ਯੂਨੀਵਰਸਿਟੀ ਤੇ ਬੋਰਡ ਆਫ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਕਾਨਪੁਰ ਦਰਮਿਆਨ ਅੱਜ ਕੌਮੀ ਅਪ੍ਰੈਂਟਿਸਸ਼ਿਪ ਸਿਖਲਾਈ ਤਹਿਤ ਅਪ੍ਰੈਂਟਿਸਸ਼ਿਪ ਅਧਾਰਤ ਡਿਗਰੀ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਇੱਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਯੂਨੀਵਰਸਿਟੀ ਵਲੋਂ ਰਜਿਸਟਰਾਰ ਡਾ. ਵੀਰੇਂਦਰ ਪਾਲ ਤੇ ਬੋਰਡ ਆਫ ਅਪ੍ਰੈਂਟਿਸਸ਼ਿਪ ਟਰੇਨਿੰਗ ਦੇ ਡਿਪਟੀ ਡਾਇਰੈਕਟਰ ਸੰਦੀਪ ਕੁਮਾਰ ਨੇ ਸਮਝੌਤੇ ’ਤੇ ਸਹੀ ਪਾਈ। ਇਸ ਮੌਕੇ ਵਾਈਸ ਚਾਂਸਲਰ ਸਚਦੇਵਾ ਨੇ ਐਮਓਯੂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਉਦਮੱਤਾ ਤੇ ਰੁਜ਼ਗਾਰ ਨੂੰ ਵਧਾਉਣਾ ਯੂਨੀਵਰਸਿਟੀ ਦੀ ਤਰਜੀਹ ਹੈ। ਇਸ ਐਮਓਯੂ ਦਾ ਉਦੇਸ਼ ਗਰੈਜੂਏਟ ਪੱਧਰ ਦੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਵਿਚ ਸੁਧਾਰ ਕਰਨਾ, ਉੱਚ ਸਿੱਖਿਆ ਸੰਸਥਾਵਾਂ ਦਰਮਿਆਨ ਸਰਗਰਮ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ। ਉਨ੍ਹਾਂ ਕਿਹਾ ਕਿ ਕੁਰੂਕਸ਼ਤੇਰ ਯੂਨੀਵਰਸਿਟੀ ਵੱਲੋਂ ਐਨਈਪੀ 2020 ਦੇ ਅਨੁਸਾਰ ਇੰਟਰਨਰਸ਼ਿਪ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਜਿਸ ਦਾ ਉਦੇਸ਼ ਸਿਖਿਆਰਥੀਆਂ ਨੂੰ ਅਸਲ ਹੁਨਰਾਂ ਨਾਲ ਸਸ਼ਕਤ ਤੇ ਸਵੈ-ਨਿਰਭਰ ਬਣਾਉਣਾ ਹੈ। ਪ੍ਰੋ. ਜਸਵਿੰਦਰ ਸਿੰਘ ਨੇ ਸਮਝੌਤੇ ਦੇ ਉਦੇਸ਼ ’ਤੇ ਚਾਨਣਾ ਪਾਇਆ। ਇਸ ਮੌਕੇ ਰਜਿਸਟਰਾਰ ਡਾ. ਵੀਰੇਂਦਰ ਪਾਲ, ਪ੍ਰੋ. ਦਿਨੇਸ਼ ਕੁਮਾਰ, ਪ੍ਰੋ. ਮੰਜੁਲਾ ਚੌਧਰੀ, ਪ੍ਰੋ. ਨੀਲਮ ਢਾਂਡਾ, ਪ੍ਰੋ. ਸੰਜੀਵ ਸ਼ਰਮਾ, ਪਲੇਸਮੈਂਟ ਅਧਿਕਾਰੀ ਮਹਿੰਦਰ ਸਿੰਘ, ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਮਹਾਂ ਸਿੰਘ ਪੂਨੀਆ ਤੇ ਹੋਰ ਕਈ ਪਤਵੰਤੇ ਮੌਜੂਦ ਸਨ।