ਕਿਡਜ਼ੀ ਸਕੂਲ ਦਾ ਸਮਾਗਮ ਧੂਮ-ਧਾਮ ਨਾਲ ਸਮਾਪਤ
ਕਿਡਜ਼ੀ ਸਕੂਲ ਕੁਰੂਕਸ਼ੇਤਰ ਦਾ ਸਾਲਾਨਾ ਸਮਾਗਮ ਗੀਤਾ ਗਿਆਨ ਸੰਸਥਾਨਮ ਵਿੱਚ ਕਰਵਾਇਆ ਗਿਆ। ਸਕੂਲ ਦੇ ਛੋਟੇ ਛੋਟੇ ਬੱਚਿਆਂ ਵਲੋਂ ਸਭਿਆਚਾਰਕ ਪੇਸ਼ਕਾਰੀਆਂ ਦੌਰਾਨ ਪੂਰਾ ਆਡੀਟੋਰੀਅਮ ਤਾੜੀਆਂ ਨਾਲ ਗੂੰਜਦਾ ਰਿਹਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਕੌਸ਼ਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ ਨੇ ਕੀਤੀ। ਕਿਡਜੀ ਟੈਰੀਟਰੀ ਮੈਨੇਜਰ ਸੁੰਮਤ ਬੱਤਰਾ, ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਵਿਕਾਸ ਸ਼ਰਮਾ, ਐੱਮ ਡੀ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਵਿਸ਼ੇਸ਼ ਮਹਿਮਾਨ ਸਨ। ਕਿਡਜੀ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਕੁਮਾਰ ਸ਼ਰਮਾ,ਤੇ ਆਦਿਤਿਆ ਵਤਸ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਕੂਲ ਦੀ ਪ੍ਰਿੰਸੀਪਲ ਹੈ ੲੋਕਜੋਤ ਕੌਰ ਨੇ ਸਕੂਲ ਦੀਆਂ ਗਤੀਵਿਧੀਆਂ, ਨਵੀਨਤਾਵਾਂ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਵੇਰਵਾ ਪੇਸ਼ ਕੀਤਾ। ਅਧਿਆਪਕਾ ਸੰਸਕ੍ਰਿਤੀ ਨੇ ਮੰਚ ਦਾ ਸੰਚਾਲਨ ਕੀਤਾ। ਸਮਾਗਮ ਦੌਰਾਨ ਕਿਡਜੀ ਟੈਰੀਟਰੀ ਮੈਨੇਜਰ ਸੁੰਮਤ ਬਤਰਾ ਨੇ ਦਿੱਸਆ ਕਿ ਕਿਡਜੀ ਸਕੂਲ ਨੂੰ ਕੁਰੂਕਸ਼ੇਤਰ ਨੂੰ ਹਰਿਆਣਾ ਦੇ ਟੌਪ 5 ਸਕੂਲਾਂ ਵਿਚ ਸ਼ਾਮਲ ਕੀਤਾ ਗਿਆ ਹੈ। ਸੁਮੰਤ ਬਤਰਾ ਨੇ ਕਿਹਾ ਕਿ ਕਿਡਜੀ ਦਾ ਟੌਪ 5 ਵਿਚ ਸ਼ਾਮਲ ਹੋਣਾ ਮਾਂਪਿਆਂ ਦੇ ਵਿਸ਼ਵਾਸ਼ ਤੇ ਸਕੂਲ ਟੀਮ ਦੀ ਸਖਤ ਮਿਹਨਤ ਦਾ ਨਤੀਜਾ ਹੈ।
