ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤੂਰ ਦੀ ਨਰਸਰੀ ਦੇਖਣ ਪਾਡਲੂ ਪੁੱਜੇ ਖੱਟਰ

ਕੇਂਦਰੀ ਮੰਤਰੀ ਵੱਲੋਂ ਐਵਾਰਡ ਜੇਤੂ ਕਿਸਾਨ ਨਾਲ ਮੁਲਾਕਾਤ; ਖੇਤੀ ਖੇਤਰ ਵਿੱਚ ਨਵੀਆਂ ਤਕਨੀਕਾਂ ਬਾਰੇ ਹੋਈਆਂ ਵਿਚਾਰਾਂ
ਕਿਸਾਨ ਹਰਬੀਰ ਸਿੰਘ ਦੀ ਨਰਸਰੀ ਦਾ ਜਾਇਜ਼ਾ ਲੈਂਦੇ ਹੋਏ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ।
Advertisement

ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 2 ਜੁਲਾਈ

Advertisement

ਇੱਥੋਂ ਦੇ ਪਿੰਡ ਪਾਡਲੂ ਦੇ ਅਗਾਂਹਵਧੂ ਕਿਸਾਨ ਤੇ ਖੇਤੀ ਦੇ ਖੇਤਰ ਵਿੱਚ ਦੋ ਵਾਰ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਹਰਬੀਰ ਸਿੰਘ ਤੂਰ ਨਾਲ ਲਗਪਗ ਚਾਰ ਸਾਲ ਪੁਰਾਣਾ ਵਾਅਦਾ ਨਿਭਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਦੇੇਰ ਸ਼ਾਮ ਇੱਥੇ ਪੁੱਜੇ।

ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਦੇ ਨਾਲ ਉਨ੍ਹਾਂ ਦੀ ਨਰਸਰੀ ਪੁੱਜਣ ’ਤੇ ਹਰਬੀਰ ਸਿੰਘ ਤੂਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਬੀਰ ਸਿੰਘ ਤੂਰ ਨਾਲ ਕਿਸਾਨਾਂ ਦੀ ਆਮਦਨੀ ਵਧਾਉਣ ਤੇ ਖੇਤੀ ਖੇਤਰ ਵਿੱਚ ਨਵੀਆਂ ਤਕਨੀਕਾਂ ਤੇ ਹੋਰ ਵਿਸ਼ਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਕੇਂਦਰੀ ਮੰਤਰੀ ਖੱਟਰ ਨੇ ਆਖਿਆ ਕਿ ਮੁੱਖ ਮੰਤਰੀ ਦੇ ਕਾਰਜਕਾਲ ਵਿੱਚ ਕਰੀਬ 3-4 ਸਾਲ ਤੋਂ ਪਾਡਲੂ ਆਉਣਾ ਚਾਹੁੰਦੇ ਸਨ ਪਰ ਰੁਝੇਵਿਆਂ ਕਰਕੇ ਉਹ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ 2017 ਵਿਚ ਹਰਬੀਰ ਸਿੰਘ ਤੂਰ ਨੂੰ ਮਿਲੇ ਸੀ । ਖੇਤੀ ਦੇ ਖੇਤਰ ਵਿੱਚ ਤੂਰ ਵੱਲੋਂ ਕੀਤੇ ਵਰਤੀਆਂ ਨਵੀਆਂ ਤਕਨੀਕਾਂ ਅਸਲ ਵਿਚ ਕਿਸਾਨਾਂ ਲਈ ਬਹੁਤ ਲਾਭਕਾਰੀ ਹਨ। ਕੇਂਦਰੀ ਮੰਤਰੀ ਨੇ ਹਰਬੀਰ ਨੂੰ ਉਨ੍ਹਾਂ ਦੀ ਨਰਸਰੀ ਵਿਚ ਕਿਸਾਨ ਸਿਖਲਾਈ ਇੰਸਟੀਚਿਊਟ ਬਣਾਉਣ ਦੀ ਸਲਾਹ ਦਿੱਤੀ। ਹਰਬੀਰ ਸਿੰਘ ਨੇ ਕੇਂਦਰੀ ਮੰਤਰੀ ਦੇ ਸੁਝਾਅ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਖੇਤੀ ਦੇ ਖੇਤਰ ਵਿਚ ਦੇਸ਼ ਦਾ ਨਾਂ ਸੰਸਾਰ ਪੱਧਰ ’ਤੇ ਸਥਾਪਿਤ ਕਰਨ ਲਈ ਕਿਸਾਨਾਂ ਦੇ ਹਿੱਤਾਂ ਲਈ ਕੁਝ ਵੀ ਕਰ ਸਕਦੇ ਹਨ।

ਇਸ ਮੌਕੇ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਬੁਲਾਰੇ ਕਰਨਰਾਜ ਸਿੰਘ ਤੂਰ, ਮੰਡਲ ਪ੍ਰਧਾਨ ਮੁਲਖ ਰਾਜ ਗੁੰਬਰ, ਸਾਹਿਲ ਗੁਲਿਆਣੀ, ਮਹਲ ਸਿੰਘ ਪਾਡਲੂ, ਅਮਰੀਕ ਸਿੰਘ ਦਾਮਲੀ, ਗੁਰਪ੍ਰੀਤ ਸਿੰਘ ਢਕਾਲਾ ਮੌਜੂਦ ਸਨ।

ਨਰਸਰੀ ’ਚ ਸੌ ਤੋਂ ਵੱਧ ਕਰ ਰਹੇ ਨੇ ਵਿਅਕਤੀ ਕੰਮ

ਹਰਬੀਰ ਸਿੰਘ ਤੂਰ ਨਰਸਰੀ ਵਿੱਚ ਵਰਤਮਾਨ ਵਿੱਚ ਸੌ ਤੋਂ ਵਧੇਰੇ ਵਿਅਕਤੀ ਕੰਮ ਕਰ ਰਹੇ ਹਨ। ਤੂਰ ਨੇ ਦੱਸਿਆ ਕਿ ਉਹ ਆਪਣੀ ਨਰਸਰੀ ਵਿਚ ਅਮਰੀਕਾ, ਯੂਰਪ ਦੇ ਨੀਦਰਲੈਂਡ ਤੋਂ ਰੂਟ ਮੰਗਵਾ ਕੇ ਰਨਰ ਪੌਦ ਤਿਆਰ ਕਰਦੇ ਹਨ। ਉਨਾਂ ਦੀ ਇਨ੍ਹਾਂ ਦੇਸ਼ਾਂ ਦੀਆਂ ਕੰਪਨੀਆਂ ਨਾਲ ਸਮਝੌਤਾ ਕਰਨ ਦੀ ਗੱਲ ਚਲ ਰਹੀ ਹੈ

Advertisement
Show comments