ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖਾਲਿਸਤਾਨੀ ਦਹਿਸ਼ਤੀ ਨੈੱਟਵਰਕ: ਐੱਨਆਈਏ ਵੱਲੋਂ ਪੰਜਾਬ, ਹਰਿਆਣਾ ਤੇ ਯੂਪੀ ਵਿਚ ਛਾਪੇ

NIA raids in Punjab, Haryana, UP to probe Khalistani terror network
Advertisement

ਨਵੀਂ ਦਿੱਲੀ, 26 ਜੂਨ

Advertisement

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਨੂੰ ਖਾਲਿਸਤਾਨੀ ਅਤਿਵਾਦੀ ਨੈੱਟਵਰਕ ਦੀ ਜਾਂਚ ਲਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ। ਐੱਨਆਈਏ ਟੀਮਾਂ ਨੇ ਅੱਜ ਸਵੇਰੇ ਤਿੰਨ ਉੱਤਰੀ ਰਾਜਾਂ ਵਿੱਚ 18 ਥਾਵਾਂ ’ਤੇ ਮਾਰੇ ਛਾਪਿਆਂ ਦੌਰਾਨ ਮੋਬਾਈਲ, ਡਿਜੀਟਲ ਡਿਵਾਈਸ ਅਤੇ ਭੜਕਾਊ ਸਮੱਗਰੀ ਜ਼ਬਤ ਕੀਤੀ ਹੈ।

ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਅਨੁਸਾਰ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਸੰਚਾਲਕ ਕੁਲਬੀਰ ਸਿੱਧੂ, ਅਮਰੀਕਾ ਸਥਿਤ ਗੈਂਗਸਟਰ ਮਨੀਸ਼ ਉਰਫ਼ ਕਾਕਾ ਰਾਣਾ ਅਤੇ ਭਾਰਤ ਅਤੇ ਹੋਰ ਕਈ ਦੇਸ਼ਾਂ ਵਿੱਚ ਸਥਿਤ ਉਨ੍ਹਾਂ ਦੇ ਨੈੱਟਵਰਕ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ।

ਸਿੱਧੂ, ਮੂਲ ਰੂਪ ਵਿੱਚ ਹਰਿਆਣਾ ਦੇ ਯਮੁਨਾਨਗਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਜਰਮਨੀ ਵਿੱਚ ਹੈ ਅਤੇ ਨਾਮਜ਼ਦ ਅਤਿਵਾਦੀ ਅਤੇ ਬੀਕੇਆਈ ਮੁਖੀ ਵਧਾਵਾ ਸਿੰਘ ਬੱਬਰ ਦਾ ਮੁੱਖ ਸਾਥੀ ਹੈ। ਸਿੱਧੂ ਅਪਰੈਲ 2024 ਵਿੱਚ ਪੰਜਾਬ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਨੇਤਾ ਵਿਕਾਸ ਪ੍ਰਭਾਕਰ ਦੀ ਹੱਤਿਆ ਨਾਲ ਸਬੰਧਤ ਐਨਆਈਏ ਕੇਸ ਵਿੱਚ ਵੀ ਮੁਲਜ਼ਮ ਹੈ।

ਇਹ ਛਾਪੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਹਾਲ ਹੀ ਵਿੱਚ ਹੋਏ ਗ੍ਰਨੇਡ ਹਮਲੇ ਦੀ ਐੱਨਆਈਏ ਜਾਂਚ ਦੀ ਕੜੀ ਵਜੋਂ ਮਾਰੇ ਗਏ ਸਨ। ਬਿਆਨ ਵਿਚ ਕਿਹਾ ਗਿਆ, ‘‘ਜਲੰਧਰ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ’ਤੇ ਦਹਿਸ਼ਤੀ ਹਮਲਾ 7 ਅਪਰੈਲ 2025 ਦੀ ਰਾਤ ਨੂੰ ਮੁਲਜ਼ਮ ਸੈਦੁਲ ਅਮੀਨ ਵੱਲੋਂ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਪੁਲੀਸ ਨੇ 12 ਅਪਰੈਲ ਨੂੰ ਗ੍ਰਿਫਤਾਰ ਕੀਤਾ ਸੀ।’’ ਪੰਜਾਬ ਵਿਚ ਹੁਸ਼ਿਆਰਪੁਰ, ਗੁਰਦਾਸਪੁਰ, ਤਰਨ ਤਾਰਨ ਤੇ ਮਾਨਸਾ ਜ਼ਿਲ੍ਹਿਆਂ ਜਦੋਂਕਿ ਹਰਿਆਣਾ ਵਿਚ ਕੁਰੂਕਸ਼ੇਤਰ, ਯਮੁਨਾਨਗਰ, ਕਰਨਾਲ ਤੇ ਅੰਬਾਲਾ ਜ਼ਿਲ੍ਹਿਆਂ ਵਿਚ ਐੱਨਆਈਏ ਦੀ ਟੀਮ ਨੇ ਛਾਪੇ ਮਾਰੇ। ਇਸ ਦੇ ਨਾਲ ਹੀ ਯੂਪੀ ਦੇ ਅਮਰੋਹਾ ਜ਼ਿਲ੍ਹੇ ਵਿਚ ਛਾਪੇ ਮਾਰ ਗਏ। -ਪੀਟੀਆਈ

Advertisement