ਕਸ਼ਿਸ਼ ਵਰਮਾ ਦਾ ਬੈਸਟ ਕੈਂਪ ਵਾਲੰਟੀਅਰ ਪੁਰਸਕਾਰ ਨਾਲ ਸਨਮਾਨ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਮਾਰਚ
ਆਰੀਆ ਕੰਨਿਆ ਕਾਲਜ ਦੀ ਰੈੱਡ ਕਰਾਸ ਕਮੇਟੀ ਦੀਆਂ ਵਿਦਿਆਰਥਣਾਂ ਨੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਤੇ ਰੈੱਡ ਕਰਾਸ ਕਮੇਟੀ ਦੀ ਕੋਆਰਡੀਨੇਟਰ ਕੈਪਟਨ ਜਯੋਤੀ ਸ਼ਰਮਾ ਦੀ ਅਗਵਾਈ ਹੇਠ ਯੂਨੀਵਰਸਿਟੀ ਤੇ ਜ਼ਿਲ੍ਹਾ ਪੱਧਰੀ ਰੈੱਡ ਕਰਾਸ ਸਿਖਲਾਈ ਕੈਂਪਾਂ ਵਿਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਦੱਸਿਆ ਕਿ ਕਾਲਜ ਦੀਆਂ ਛੇ ਵਿਦਿਆਰਥਣਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਵਿਚ ਕਰਵਾਏ ਯੂਨੀਵਰਸਿਟੀ ਪੱਧਰੀ ਰੈੱਡ ਕਰਾਸ ਸਿਖਲਾਈ ਕੈਂਪ ਵਿਚ ਹਿੱਸਾ ਲਿਆ। ਕੈਂਪ ਵਿਚ ਸੋਲੋ ਤੇ ਗਰੁੱਪ ਨ੍ਰਿਤ, ਸੋਲੋ ਸਿੰਗਿੰਗ, ਪੋਸਟਰ ਬਣਾਉਣ, ਸਲੋਗਨ ਲਿਖਣ ,ਕੁਇਜ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਬੀਸੀਏ ਪਹਿਲੇ ਸਾਲ ਦੀ ਵਿਦਿਆਰਥਣ ਕਸ਼ਿਸ਼ ਵਰਮਾ ਨੂੰ ਬੈਸਟ ਕੈਂਪ ਵਾਲੰਟੀਅਰ ਦਾ ਪੁਰਸਕਾਰ ਮਿਲਿਆ ਹੈ। ਇਸੇ ਤਰਾਂ ਹੀ ਕਸ਼ਿਸ਼ ਵਰਮਾ, ਆਰਤੀ, ਯੋਗਿਤਾ, ਸ਼ਿਵਾਨੀ ਤੇ ਰਿੰਕੀ ਨੇ ਗਰੁੱਪ ਡਾਂਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਸ਼ਿਸ਼ ਵਰਮਾ ਨੇ ਸੋਲੋ ਸਿੰਗਿੰਗ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਕੈਂਪ ਦੇ ਪ੍ਰੋਗਰਾਮ ਅਧਿਕਾਰੀ ਡਾ. ਡੀਐੱਸ ਰਾਣਾ ਵੱਲੋਂ ਕਸ਼ਿਸ਼ ਵਰਮਾ ਨੂੰ ਲੋਕ ਨਾਚ ਵਿਚ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ। ਕਾਲਜ ਦੀਆਂ 10 ਵਿਦਿਆਰਥਣਾਂ ਨੇ ਸ੍ਰੀ ਕ੍ਰਿਸ਼ਨਾ ਇੰਸਟੀਚਿਊਟ ਆਫ ਟੈਕਨਾਲੋਜੀ ਕਾਲਜ ਕੁਰੂਕਸ਼ੇਤਰ ਵਿੱਚ ਜ਼ਿਲ੍ਹਾ ਰੈੱਡ ਕਰਾਸ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਰੈੱਡ ਕਰਾਸ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ ਸੀ।
ਇਸ ਵਿੱਚ ਬੀਐੱਸਸੀ ਮੈਡੀਕਲ ਦੇ ਤੀਜੇ ਸਾਲ ਦੀ ਵਿਦਿਆਰਥਣ ਸਪਨਾ ਨੂੰ ਸੋਲੋ ਨ੍ਰਿਤ ਵਿਚ ਹੌਸਲਾਵਧਾਊ ਇਨਾਮ ਦਿੱਤਾ ਗਿਆ। ਪੋਸਟਰ ਬਣਾਉਣ ਵਿਚ ਮਹਿਕ ਨੂੰ ਹੌਸਲਾ ਅਫਜ਼ਾਈ ਪੁਰਸਕਾਰ ਮਿਲਿਆ। ਇਸ ਮੌਕੇ ਕੈਪਟਨ ਜਯੋਤੀ ਸ਼ਰਮਾ, ਅਧਿਆਪਕ ਮੈਬਰਾਂ ਪੂਜਾ, ਅਨੁਰਾਧਾ, ਜਯੋਤੀ, ਨਵਨੀਤ, ਪ੍ਰਿਆ ਨੇ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ।