ਜੂਡੋ ਖਿਡਾਰੀਆਂ ਦੇ ਜ਼ੋਨਲ ਪੱਧਰ ’ਤੇ ਮੁਕਾਬਲੇ
ਡੀਏਵੀ ਸੈਨਟੇਰੀ ਪਬਲਿਕ ਸਕੂਲ ਦੇ 13 ਖਿਡਾਰੀਆਂ ਨੇ ਕੈਥਲ ਵਿਚ ਕਰਵਾਏ ਗਏ ਜ਼ੋਨਲ ਟੁਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿੱਚ ਜੂਡੋ ਦੇ ਖਿਡਾਰੀਆਂ ਨੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ, ਅਤੇ ਸਾਰੇ ਖਿਡਾਰੀਆਂ ਨੇ ਮੈਡਲ ਪ੍ਰਾਪਤ ਕੀਤੇ। ਇਨ੍ਹਾਂ ਵਿੱਚ ਏਕਲਵ, ਜੋਬਨ, ਕੁਸ਼, ਗੁਰਨਾਮ, ਚਰਨਦੀਪ, ਮਨਕੀਰਤ, ਗੁਰਸ਼ਰਨ, ਹਨਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਜਦੋਂ ਕਿ ਲਵਿਸ਼, ਗੁਰਸੀਰਤ, ਹਰਲੀਨ, ਅਰਨਵ, ਤੇ ਰਜਤ ਨੇ ਕਾਂਸੀ ਦਾ ਤਗਮਾ ਜਿੱਤਿਆ। ਇਨ੍ਹਾਂ ਖਿਡਾਰੀਆਂ ਦਾ ਸਕੂਲ ਪੁੱਜਣ ’ਤੇ ਸਕੂਲ ਦੇ ਚੇਅਰਮੈਨ ਅਨਿਲ ਗੁਪਤਾ, ਪ੍ਰਿੰਸੀਪਲ ਜੀਵਨ ਸ਼ਰਮਾ ਤੇ ਸਾਰੇ ਅਧਿਆਪਕਾਂ ਨੇ ਫੁੱਲ ਮਾਲਾਵਾਂ ਪਾ ਕੇ ਸੁਆਗਤ ਕੀਤਾ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਇਹ ਸਕੂਲ ਲਈ ਇੱਕ ਬਹੁਤ ਵੱਡੀ ਉਪਲਭਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਦਾ ਵਿਸ਼ਾ ਹੈ ਕਿ ਸਾਰੇ ਖਿਡਾਰੀਆਂ ਨੇ ਮੈਡਲ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਮਿਹਨਤ, ਲਗਨ, ਅਨੁਸ਼ਾਸ਼ਨ ਤੇ ਆਪਣੇ ਟੀਚੇ ਦੇ ਪ੍ਰਤੀ ਦ੍ਰਿੜ ਸੰਕਲਪ ਅਤੇ ਹੌਸਲੇ ਦੇ ਕਾਰਨ ਇਹ ਖਿਡਾਰੀ ਇਸ ਉੱਚ ਸਥਾਨ ’ਤੇ ਪੁੱਜੇ ਹਨ । ਉਨ੍ਹਾਂ ਅਸ਼ੀਰਵਾਦ ਦਿੱਤਾ ਕਿ ਇਹ ਇਸੇ ਤਰ੍ਹਾਂ ਅੱਗੇ ਵੱਧਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਕੂਲ ਨੂੰ ਕੋਈ ਉਪਲਭਦੀ ਹਾਸਲ ਹੁੰਦੀ ਹੈ ਤਾਂ ਉਸ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਂਪਿਆ ਦਾ ਅਹਿਮ ਸਹਿਯੋਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨਾਂ ਦੀ ਇਹ ਭਾਵਨਾ ਹੈ ਕਿ ਇਹ ਖਿਡਾਰੀ ਅੰਤਰਰਾਸ਼ਟਰੀ ਪੱਧਰ ਤਕ ਆਪਣੀ ਪਹਿਚਾਣ ਬਨਾਉਣ ਤੇ ਸਕੂਲ ਨੂੰ ਹੋਰ ਮਾਣ ਦਿਵਾਉਣ। ਉਨਾਂ ਕਿਹਾ ਕਿ ਸਾਡਾ ਇਕੋ ਇਕ ਮਕਸਦ ਹੈ ਕਿ ਜਿਸ ਉਮੀਦ ਨਾਲ ਵਿਦਿਆਰਥੀ ਸਾਡੇ ਕੋਲ ਆਏ ਹਨ, ਉਸ ਉਮੀਦ ’ਤੇ ਅਸੀਂ ਖਰਾ ਉਤਰੀਏ।