ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਰਟੀ ਮਜ਼ਬੂਤੀ ਲਈ ਜੇਜੇਪੀ ਵੱਲੋਂ ਜਥੇਬੰਦਕ ਢਾਂਚਾ ਮੁੜ ਕਾਇਮ

ਸੂਬੇ ਵਿੱਚ ਪੰਜ ਹਲਕਾ ਇੰਚਾਰਜ ਅਤੇ 34 ਪ੍ਰਧਾਨ ਐਲਾਨੇ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 18 ਮਈ

Advertisement

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਖ਼ੁਦ ਨੂੰ ਸਿਆਸਤ ਵਿੱਚ ਮੁੜ ਤੋਂ ਮਜ਼ਬੂਤ ਕਰਨ ’ਚ ਜੁਟੀ ਹੋਈ ਹੈ। ਜੇਜੇਪੀ ਵੱਲੋਂ ਪਾਰਟੀ ਦਾ ਜਥੇਬੰਦਕ ਢਾਂਚਾ ਮੁੜ ਕਾਇਮ ਕੀਤਾ ਜਾ ਰਿਹਾ ਹੈ। ਅੱਜ ਜੇਜੇਪੀ ਨੇ ਸੂਬੇ ਵਿੱਚ ਪੰਜ ਹਲਕਾ ਇੰਚਾਰਜ ਅਤੇ 34 ਹਲਕਾ ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਇਹ ਐਲਾਨ ਜੇਜੇਪੀ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ, ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਸਿੰਘ ਚੌਟਾਲਾ ਤੇ ਜੇਜੇਪੀ ਦੇ ਸੂਬਾ ਪ੍ਰਧਾਨ ਬ੍ਰਿਜ ਸ਼ਰਮਾ ਨੇ ਕੀਤਾ ਹੈ। ਪਾਰਟੀ ਵੱਲੋਂ ਕੀਤੇ ਐਲਾਨ ਅਨੁਸਾਰ ਭਿਵਾਨੀ ਦਾ ਇੰਚਾਰਜ ਰਾਜੇਸ਼ ਬਾਮਲਾ, ਲੋਹਾਰੂ ਦਾ ਰਾਜ ਕੁਮਾਰ, ਹਿਸਾਰ ਦਾ ਤਰੁਣ ਗੋਇਲ, ਰਾਣੀਆਂ ਦਾ ਜੈਪਾਲ ਨੈਨ ਅਤੇ ਟੋਹਾਣਾ ਹਲਕੇ ਦਾ ਇੰਚਾਰਜ ਸੰਜੀਵ ਨੂੰ ਲਾਇਆ ਗਿਆ ਹੈ। ਇਸੇ ਤਰ੍ਹਾਂ ਜੇਜੇਪੀ ਨੇ ਭਿਵਾਨੀ ਹਲਕੇ ਦਾ ਪ੍ਰਧਾਨ ਪ੍ਰਦੀਪ ਗੋਇਲ, ਲੋਹਾਰੂ ਦਾ ਦਵਿੰਦਰ ਨਕੀਪੁਰ, ਤੋਸ਼ਾਮ ਦਾ ਰਿਸ਼ੀ ਫੋਗਾਟ, ਭਿਵਾਨੀ ਖੇੜਾ ਦਾ ਅਜਮੇਰ ਸਰਪੰਚ, ਦਾਦਰੀ ਦਾ ਰਾਕੇਸ਼ ਕਲਕਲ, ਬਾਢੜਾ ਦਾ ਵਿਜੈ ਸ਼ਿਓਰਾਣਾ, ਫਤਿਆਬਾਦ ਦਾ ਸੁਭਾਸ਼, ਟੋਹਾਣਾ ਦਾ ਕੁਲਦੀਪ ਸਿਹਾਗ, ਰਤੀਆ ਦਾ ਅਜੈ ਸੰਧੂ ਨੂੰ ਲਾਇਆ ਹੈ।

ਪਾਰਟੀ ਨੇ ਵਿਧਾਨ ਸਭਾ ਹਲਕਾ ਹਿਸਾਰ ਦਾ ਪ੍ਰਧਾਨ ਵਿਪਿਨ ਗੋਇਲ, ਆਦਮਪੁਰ ਦਾ ਸੁਨੀਲ, ਉਕਲਾਣਾ ਦਾ ਸੁਰਿੰਦਰ ਕਾਲਾ ਸਰਪੰਚ, ਨਾਰਨੌਂਦ ਦਾ ਈਸ਼ਵਰ ਸਿੰਘਵਾ, ਹਾਂਸੀ ਦਾ ਰਾਜਿੰਦਰ ਸੋਰਖੀ, ਬਰਵਾਲਾ ਦਾ ਸਤਿਆਵਾਨ ਕੋਹਾੜ, ਨਲਵਾ ਦਾ ਸਰਪੰਚ ਰਾਜੇਸ਼, ਰਿਵਾੜੀ ਦਾ ਮਨੋਜ ਢਾਕੀਆ, ਬਾਵਲ ਦਾ ਉਪੇਂਦਰ ਮਹਿਲਾਵਤ, ਕੋਸਲੀ ਦਾ ਸਤਿੰਦਰ ਯਾਦਵ, ਸਿਰਸਾ ਦਾ ਅਜਬ ਓਲਾ, ਕਾਲਾਂਵਾਲੀ ਦਾ ਬਲਕਰਨ ਭੰਗੂ, ਡੱਬਵਾਲੀ ਦਾ ਨਰਿੰਦਰ ਬਰਾੜ, ਰਾਣੀਆਂ ਦਾ ਕੁਲਦੀਪ ਕਰੀਵਾਲਾ ਤੇ ਏਲਨਾਬਾਦ ਦਾ ਅਨਿਲ ਕਾਸਨੀਆ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ। ਜੇਜੇਪੀ ਨੇ ਸੋਨੀਪਤ ਦਾ ਪ੍ਰਧਾਨ ਰਵੀ ਦਹੀਆ, ਗਨੌਰ ਦਾ ਸੀਆਨੰਦ ਤਿਆਗੀ, ਰਾਈ ਦਾ ਦਿਨੇਸ਼ ਚੌਹਾਨ, ਖਰਖੌਦਾ ਦਾ ਦਵਿੰਦਰ ਦਹੀਆ, ਗੋਹਾਣਾ ਦਾ ਸੰਦੀਪ, ਬਰੋਦਾ ਦਾ ਪਵਨ ਸ਼ਰਮਾ, ਯਮੁਨਾਨਗਰ ਦਾ ਅਨੀਤ ਖੰਡਵਾ, ਜਗਾਧਰੀ ਦਾ ਪਰਮਾਨੰਦ, ਰਾਦੌਰ ਦਾ ਰਾਜ ਕੁਮਾਰ, ਸਿਢੋਰਾ ਦਾ ਪ੍ਰਧਾਨ ਜੋਗਿੰਦਰ ਰਾਣਾ ਨੂੰ ਲਾਇਆ ਗਿਆ ਹੈ। ਇਸ ਐਲਾਨ ਦੇ ਨਾਲ ਹੀ ਜੇਜੇਪੀ ਨੇ ਹਰਿਆਣਾ ਵਿੱਚ 56 ਹਲਕਿਆਂ ਦੇ ਪ੍ਰਧਾਨ ਨਿਯੁਕਤ ਕਰ ਦਿੱਤੇ ਹਨ ਪਰ ਹਾਲੇ ਵੀ 34 ਪ੍ਰਧਾਨਾਂ ਦੀ ਨਿਯੁਕਤੀ ਬਾਕੀ ਹੈ।

Advertisement