ਜੀਂਦ ਪੁਲੀਸ ਨੇ ਫੋਨ ਮਾਲਕਾਂ ਨੂੰ ਸੌਂਪੇ
                    ਜੀਂਦ ਪੁਲੀਸ ਦੀ ਸਾਈਬਰ ਸੁਰੱਖਿਆ ਸ਼ਾਖਾ ਨੇ ਆਮ ਲੋਕਾਂ ਦੇ ਗੁੰਮ ਹੋਏ 45 ਮੋਬਾਈਲ ਫੋਨ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਹਨ। ਇਨ੍ਹਾਂ ਬਰਾਮਦ ਕੀਤੇ ਗਏ ਫੋਨਾਂ ਦੀ ਕੀਮਤ 7.15 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ...
                
        
        
    
                 Advertisement 
                
 
            
        ਜੀਂਦ ਪੁਲੀਸ ਦੀ ਸਾਈਬਰ ਸੁਰੱਖਿਆ ਸ਼ਾਖਾ ਨੇ ਆਮ ਲੋਕਾਂ ਦੇ ਗੁੰਮ ਹੋਏ 45 ਮੋਬਾਈਲ ਫੋਨ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਹਨ। ਇਨ੍ਹਾਂ ਬਰਾਮਦ ਕੀਤੇ ਗਏ ਫੋਨਾਂ ਦੀ ਕੀਮਤ 7.15 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ (ਐੱਸ.ਪੀ.) ਕੁਲਦੀਪ ਸਿੰਘ ਨੇ ਦੱਸਿਆ ਕਿ ਜਿਹੜੇ ਲੋਕ ਆਪਣੇ ਗੁੰਮ ਹੋਏ ਫੋਨ ਲੈਣ ਲਈ ਥਾਣੇ ਨਹੀਂ ਆ ਸਕੇ, ਉਨ੍ਹਾਂ ਨੂੰ ਉਨ੍ਹਾਂ ਦੇ ਘਰ ਫੋਨ ਭੇਜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਿਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਇੱਕ ਅਗਸਤ ਤੋਂ ਅਕਤੂਬਰ ਮਹੀਨੇ ਤੱਕ ਇਹ 45 ਮੋਬਾਈਲ ਫੋਨ ਬਰਾਮਦ ਕੀਤੇ ਹਨ। ਉਨ੍ਹਾਂ ਹੋਰ ਦੱਸਿਆ ਕਿ ਹਰਿਆਣਾ ਸਰਕਾਰ ਨੇ ਮੋਬਾਈਲ ਗੁੰਮ ਹੋਣ ਦੀ ਸਥਿਤੀ ਵਿੱਚ ਰਿਪੋਰਟ ਦਰਜ ਕਰਵਾਉਣ ਅਤੇ ਫੋਨ ਨੂੰ ਬਲਾਕ ਕਰਨ ਲਈ ਇੱਕ ਵਿਸ਼ੇਸ਼ ਪੋਰਟਲ, ‘ਕੇਂਦਰੀ ਉਪਕਰਣ ਪਛਾਣ ਰਜਿਸਟਰ (ਸੀ.ਈ.ਆਈ.ਆਰ.) ਸ਼ੁਰੂ ਕੀਤਾ ਹੈ।
                 Advertisement 
                
 
            
        
                 Advertisement 
                
 
            
        