ਜਗਬੀਰ ਮੋਹੜੀ ਜਜਪਾ ਦੇ ਸੂਬਾ ਸਕੱਤਰ ਨਿਯੁਕਤ
ਜਨ ਨਾਇਕ ਜਨਤਾ ਪਾਰਟੀ ਨੇ ਰਾਸ਼ਟਰੀ, ਸੂਬਾ ਤੇ ਹਲਕਾ ਪੱਧਰ ’ਤੇ ਪਾਰਟੀ ਦਾ ਵਿਸਥਾਰ ਕਰਦੇ ਹੋਏ ਕੁੱਲ 32 ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਤਹਿਤ ਇਕ ਵਾਰ ਫਿਰ ਪਾਰਟੀ ਹਾਈ ਕਮਾਂਡ ਨੇ ਸ਼ਾਹਬਾਦ ਹਲਕੇ ਨੂੰ ਤਰਜੀਹ ਦਿੰਦੇ ਹੋਏ ਸਾਬਕਾ ਹਲਕਾ ਪ੍ਰਧਾਨ ਜਗਬੀਰ ਮੋਹੜੀ ਨੂੰ ਪਾਰਟੀ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਜਗਬੀਰ ਮੋਹੜੀ ਦਾ ਸੂਬਾ ਸਕੱਤਰ ਬਣਨ ’ਤੇ ਪਾਰਟੀ ਦੇ ਤਮਾਮ ਅਹੁਦੇਦਾਰਾਂ ਤੇ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਸੂਬਾ ਸਕੱਤਰ ਬਣਨ ਤੇ ਜਜਪਾ ਦੇ ਸਥਾਨਕ ਦਫ਼ਤਰ ਵਿੱਚ ਹਲਕਾ ਪ੍ਰਧਾਨ ਕੁਲਦੀਪ ਸੈਣੀ ਸੂੜਪੁਰ ਦੀ ਅਗਵਾਈ ਵਿਚ ਜਗਬੀਰ ਮੋਹੜੀ ਦਾ ਸੁਆਗਤ ਕੀਤਾ ਗਿਆ। ਹੱਜ ਕਮੇਟੀ ਦੇ ਪ੍ਰਧਾਨ ਮੋਹਸਿਨ ਚੌਧਰੀ, ਜਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਜਖਵਾਲਾ ਤੇ ਕੁਲਦੀਪ ਸੈਣੀ ਨੇ ਉਨ੍ਹਾਂ ਦਾ ਸੁਆਗਤ ਕੀਤਾ। ਮੋਹੜੀ ਨੇ ਆਪਣੀ ਨਿਯੁਕਤੀ ’ਤੇ ਪਾਰਟੀ ਸੁਪਰੀਮੋ ਅਜੈ ਸਿੰਘ ਚੌਟਾਲਾ, ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਸਿੰਘ ਚੌਟਾਲਾ, ਯੁਵਾ ਸੂਬਾ ਪ੍ਰਧਾਨ ਦਿੱਗਵਿਜੈ ਸਿੰਘ ਚੌਟਾਲਾ ਸਣੇ ਸਮੂਹ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ। ਸ੍ਰੀ ਮੋਹੜੀ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਪ੍ਰਚਾਰ ਕਰਨਗੇ। ਇਸ ਮੌਕੇ ਹਰਵਿੰਦਰ ਸਿੰਘ ਸੰਧੂ, ਅਜੈ ਰਾਣਾ ਤੰਗੋਰ, ਪੂਰਨ ਕਸ਼ਯਪ, ਓਮ ਪ੍ਰਕਾਸ ਮਦਨਪੁਰ, ਸਲਿੰਦਰ ਔਜਲਾ ਤਿਉੜੀ, ਮਯੰਕ ਸੈਣੀ, ਰਾਹੁਲ ਮਲਿਕ ਤੇ ਰਾਜੇਸ਼ ਕਸ਼ਯਪ ਆਦਿ ਮੌਜੂਦ ਸਨ।
