ਅੰਤਰਰਾਜੀ ਚੋਰ ਗਰੋਹ ਦਾ ਪਰਦਾਫਾਸ਼
ਵੱਖ-ਵੱਖ ਥਾਈਂ ਲੁਕਾ ਕੇ ਰੱਖੇ 10 ਮੋਟਰਸਾਈਕਲ ਬਰਾਮਦ
Advertisement
ਥਾਣਾ ਨੱਗਲ (ਅੰਬਾਲਾ) ਪੁਲੀਸ ਨੇ ਅੰਤਰਰਾਜੀ ਮੋਟਰਸਾਈਕਲ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ 10 ਮੋਟਰਸਾਈਕਲਾਂ ਬਰਾਮਦ ਕੀਤੇ ਹਨ। ਡੀਐੱਸਪੀ ਹਿਤੇਸ਼ ਨੇ ਦੱਸਿਆ ਕਿ 21 ਅਗਸਤ ਨੂੰ ਦਰਜ ਮੋਟਰਸਾਈਕਲ ਚੋਰੀ ਮਾਮਲੇ ਵਿੱਚ ਫਤਹਿ ਸਿੰਘ ਵਾਸੀ ਸ਼ਕਤੀ ਨਗਰ (ਪਟਿਆਲਾ) ਤੇ ਜੈ ਸਿੰਘ ਵਾਸੀ ਜਲਬੇੜਾ (ਪਟਿਆਲਾ) ਨੂੰ ਗ੍ਰਿਫ਼ਤਾਰ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਅੰਬਾਲਾ ਛਾਉਣੀ, ਸ਼ਹਿਰ, ਬਲਦੇਵ ਨਗਰ, ਨੰਗਲ, ਕੈਥਲ ਅਤੇ ਪੰਜਾਬ ਖੇਤਰ ਤੋਂ ਕਈ ਮੋਟਰਸਾਈਕਲਾਂ ਚੋਰੀ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਸੁੰਨੀਆਂ ਥਾਵਾਂ ’ਤੇ ਛਿਪਾਇਆ ਹੋਇਆ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਪਟਿਆਲਾ ਖੇਤਰ ਵਿੱਚੋਂ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿੰਡ ਤੰਗੋਲੀ ਦੇ ਲਾਭ ਸਿੰਘ ਨੇ 19 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ 18 ਜੁਲਾਈ ਨੂੰ ਮਟੇੜੀ ਬੱਸ ਅੱਡੇ ਨੇੜੇ ਉਸ ਦਾ ਮੋਟਰਸਾਈਕਲ ਚੋਰੀ ਹੋਇਆ ਸੀ। ਇਸ ਕੇਸ ਵਿੱਚ ਸ਼ੁਰੂ ਕੀਤੀ ਗਈ ਜਾਂਚ ਨੇ ਨਾ ਸਿਰਫ਼ ਸ਼ਿਕਾਇਤਕਰਤਾ ਦੀ ਮੋਟਰਸਾਈਕਲ ਬਰਾਮਦ ਕਰਵਾਈ, ਸਗੋਂ ਹੋਰ 9 ਮੋਟਰਸਾਈਕਲਾਂ ਪੁਲੀਸ ਨੇ ਹੋਰ ਬਰਾਮਦ ਕੀਤੀਆਂ ਹਨ।
Advertisement
Advertisement