ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਦਿਅਕ ਸੰਸਥਾਵਾਂ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ

ਮਾਹਿਰਾਂ ਨੇ ਜੀਵਨ ਵਿੱਚ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ; ਰੋਜ਼ਾਨਾ ਯੋਗ ਕਰਨ ਅਪੀਲ
Advertisement

ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 21 ਜੂਨ

Advertisement

ਆਰੀਆ ਕੰਨਿਆ ਕਾਲਜ ਦੇ ਮੈਦਾਨ ਵਿਚ ਅੱਜ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਮੈਦਾਨ ਵਿੱਚ ਯੋਗ ਸੈਸ਼ਨ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਸਾਰਿਆਂ ਦਾ ਸੁਆਗਤ ਕੀਤਾ ਤੇ ਯੋਗ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਲਾਇਬ੍ਰੇਰੀਅਨ ਡਾ. ਰਾਜਿੰਦਰ ਕੌਰ ਨੇ ਦੱਸਿਆ ਕਿ ਯੋਗ ਦੌਰਾਨ 67 ਭਾਗੀਦਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਐੱਨਐੱਸਐੱਸ ਅਧਿਕਾਰੀ ਡਾ. ਹੇਮਾ ਮੁਖੀਜਾ, ਡਾ. ਰਾਜਿੰਦਰ ਕੌਰ ਤੇ ਅਧਿਆਤਮਿਕ ਮੀਟਿੰਗ ਦੀ ਡਾਇਰੈਕਟਰ ਡਾ. ਸਵਰਿਤੀ ਸ਼ਰਮਾ ਦੀ ਵਿਸ਼ੇਸ਼ ਭੂਮਿਕਾ ਨਿਭਾਈ।

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਤਲੁਜ ਸੀਨੀਅਰ ਸੈਕਡਰੀ ਸਕੂਲ ਤੇ ਚਾਨਣ ਸਿੰਘ ਮੈਮੋਰੀਅਲ ਕਾਲਜ ਦੇ ਲਗਪਗ 400 ਵਿਦਿਆਰਥੀਆਂ ਤੇ 60 ਅਧਿਆਪਕਾਂ ਨੇ ਅੱਜ ਬ੍ਰਹਮ ਸਰੋਵਰ ’ਤੇ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਵਿਚ ਹਿੱਸਾ ਲਿਆ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦਿੱਤੀ। ਇਸ ਮੌਕੇ ਸਕੂਲ ਪ੍ਰਬੰਧਕ ਮਨੋਜ ਭਸੀਨ, ਵਾਈਸ ਪ੍ਰਿੰਸੀਪਲ ਸਤਬੀਰ ਸਿੰਘ, ਕਾਲਜ ਪ੍ਰਸ਼ਾਸ਼ਕ ਮਨੋਜ ਦੂਆ, ਸਣੇ ਸਕੂਲ ਤੇ ਕਾਲਜ ਦਾ ਟੀਚਿੰਗ ਸਟਾਫ ਤੇ ਨਾਨ ਟੀਚਿੰਗ ਸਟਾਫ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ।

ਸਮਾਗਮ ਮਗਰੋਂ ਜੰਗਲਾਤ ਵਿਭਾਗ ਨੇ ਲੋਕਾਂ ਨੂੰ ਬੂਟੇ ਵੰਡੇ

ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਇੱਥੇ ਬਲਾਕ ਪੱਧਰ ‘ਦਾ ਯੋਗ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਐੱਸਡੀਐੱਮ ਸ਼ਿਵਜੀਤ ਭਾਰਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਦੀਪ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਐੱਸਡੀਐੱਮ ਇਸ ਮੌਕੇ ਜ਼ਿੰਦਗੀ ਵਿੱਚ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਸਬੰਧ ਵਿੱਚ, ਪ੍ਰੋਗਰਾਮ ਦੇ ਅੰਤ ਵਿੱਚ, ਜੰਗਲਾਤ ਵਿਭਾਗ ਨੇ ਮੌਜੂਦ ਲੋਕਾਂ ਨੂੰ ਬੂਟੇ ਵੰਡੇ। ਇਸ ਮੌਕੇ ਨਾਇਬ ਤਹਿਸੀਲਦਾਰ ਸੰਜੀਵ ਅਤਰੀ, ਬੀਡੀਪੀਓ ਯੋਗੇਸ਼ ਕੁਮਾਰ, ਬਲਾਕ ਸਿੱਖਿਆ ਅਧਿਕਾਰੀ ਸੁਦੇਸ਼ ਬਿੰਦਲ, ਸੀਡੀਪੀਓ ਮੀਸ਼ਾ ਰੰਗਾ, ਸਟੈਨੋ ਨਵੀਨ ਸੈਣੀ, ਆਯੂਸ਼ ਵਿਭਾਗ ਤੋਂ ਡਾ. ਅਖਿਲੇਸ਼, ਮਨੋਜ ਕੁਮਾਰ, ਫਾਰਮਾਸਿਸਟ ਰਮੇਸ਼ ਕੁਮਾਰ, ਯੋਗ ਸਹਾਇਕ, ਪੀਟੀਆਈ ਅਧਿਆਪਕ, ਆਂਗਣਵਾੜੀ ਵਰਕਰ ਅਤੇ ਸੁਪਰਵਾਈਜ਼ਰ, ਯੋਗ ਅਧਿਆਪਕ ਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ।

Advertisement