ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤੀ ਟੀਮ ਨੇ ਵਿਸ਼ਵ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ ’ਚ ਛੇਵਾਂ ਸਥਾਨ ਹਾਸਲ ਕੀਤਾ

ਵਿਸ਼ਵ ਪੱਧਰੀ ਭਾਰਤੀ ਟੀਮ ਵਿੱਚ ਹਰਿਆਣਾ ਦੇ ਤਿੰਨ ਖਿਡਾਰੀ ਸ਼ਾਮਲ
Advertisement

ਜਰਮਨੀ ਵਿਚ ਹੋਈ 17ਵੀਂ ਵਿਸ਼ਵ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ ਵਿਚ ਭਾਰਤੀ ਮਿਕਸਡ ਟੀਮ ਨੇ ਪੁਰਸ਼ ਤੇ ਮਹਿਲਾ ਨੇ 200 ਮੀਟਰ ਦੀ ਦੌੜ ਵਿਚ ਛੇਵਾਂ ਸਥਾਨ ਹਾਸਲ ਕੀਤਾ। ਭਾਰਤੀ ਟੀਮ ਦੇ ਇਸ ਮਿਸ਼ਰਤ ਮੁਕਾਬਲੇ ਵਿਚ ਦੇਸ਼ ਭਰ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਤਿੰਨ ਖਿਡਾਰੀ ਹਰਿਆਣਾ ਦੇ ਸਨ। ਕੁਰੂਕਸ਼ੇਤਰ ਦੀ ਧੀ ਮੁਕੇਸ਼ ਨੇ ਧਰਮ ਖੇਤਰ ਦਾ ਨਾਂ ਉੱਚਾ ਕੀਤਾ ਹੈ। ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਮੁਕੀਮਪੁਰ ਦੀ ਵਾਸੀ ਮੁਕੇਸ਼ ਕੁਮਾਰੀ ਵੀ ਟੀਮ ਵਿੱਚ ਸ਼ਾਮਲ ਸੀ। ਮੁਕੇਸ਼ ਇਕ ਹੋਣਹਾਰ ਡਰੈਗਨ ਬੋਟ ਰੇਸਰ ਹੈ ਤੇ ਪਹਿਲਾਂ ਵੀ ਰਾਸ਼ਟਰੀ ਪੱਧਰ ’ਤੇ ਤਿੰਨ ਵਾਰ ਸੋਨ ਤਗ਼ਮੇ ਜਿੱਤ ਚੁੱਕੀ ਹੈ। ਉਸ ਦੇ ਪਿਤਾ ਮਹਿੰਦਰ ਸਿੰਘ ਤੇ ਮਾਤਾ ਓਮਪਤੀ ਦੇਵੀ ਨੂੰ ਆਪਣੀ ਧੀ ’ਤੇ ਮਾਣ ਹੈ। ਮੁਕੇਸ਼ ਤੋਂ ਇਲਾਵਾ ਕੁਰੂਕਸ਼ੇਤਰ ਜ਼ਿਲ੍ਹੇ ਦੇ ਕੋਲਾਪੁਰ ਪਿੰਡ ਦੇ ਚਰਨਜੀਤ ਸਿੰਘ ਸੈਣੀ ਤੇ ਕਰਨਾਲ ਜ਼ਿਲ੍ਹੇ ਦੀ ਪੂਜਾ ਭਾਰਤੀ ਨੇ ਵੀ ਭਾਰਤੀ ਮਿਕਸਡ ਟੀਮ ਦਾ ਹਿੱਸਾ ਬਣ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਿਆਣਾ ਦੀਆਂ ਤਿੰਨਾ ਖਿਡਾਰਨਾਂ ’ਤੇ ਸੂਬੇ ਨੂੰ ਮਾਣ ਹੈ। ਮੁਕੇਸ਼ ਦੀ ਪ੍ਰਾਪਤੀ ’ਤੇ ਪਿੰਡ ਵਿੱਚ ਮੇਲੇ ਵਰਗਾ ਮਾਹੌਲ ਹੈ। ਪਿੰਡ ਵਾਸੀਆਂ ਵਲੋਂ ਉਸ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਪਿੰਡ ਦੇ ਸਰਪੰਚ, ਸਕੂਲ ਅਧਿਆਪਕਾਂ ਤੇ ਕੋਚਾਂ ਨੇ ਵੀ ਮੁਕੇਸ਼ ਦੀ ਸ਼ਲਾਘਾ ਕੀਤੀ। ਬ੍ਰਾਂਡੇਨਬਰਗ ਵਿਚ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਬਰਲਿਨ ਵਿਚ ਭਾਰਤੀ ਦੂਤਾਵਾਸ ਦੇ ਪ੍ਰਿੰਸੀਪਲ ਸਕੱਤਰ ਅਭਿਸ਼ੇਕ ਦੁੱਬੇ ਵਿਸ਼ੇਸ਼ ਤੌਰ ’ਤੇ ਮੁਕਾਬਲੇ ਵਾਲੀ ਥਾਂ ਪੁੱਜੇ ਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਟੀਮ ਲੀਡਰ ਰਾਕੇਸ਼ ਕੁਮਾਰ ਨੇ ਕਿਹਾ ਕਿ ਭਾਰਤੀ ਦੂਤਾਵਾਸ ਵਲੋਂ ਦਿਖਾਇਆ ਗਿਆ ਇਹ ਨਿੱਘ ਖਿਡਾਰੀਆਂ ਲਈ ਇਕ ਵੱਡਾ ਮਨੋਬਲ ਵਧਾਉਣ ਵਾਲਾ ਹੈ। ਇਸ ਮੌਕੇ ਭਾਰਤੀ ਟੀਮ ਦੇ ਹੋਰ ਮੈਂਬਰ ਨਿਤਿਨ ਸਿੰਘ ਬਿਧੂ, ਰੂਪ ਪ੍ਰਤਾਪ ਸਿੰਘ ਚੌਹਾਨ, ਚੰਦਨਜੀਤ ਸਿੰਘ ਸੈਣੀ, ਅਮਨਜੋਤ ਕੌਰ, ਕਮਲਾ ਕੁਮਾਰੀ, ਸਬਜੋਤ ਕੌਰ, ਮਰੀਅਮ, ਐਲਨ ਪੁੰਡੀ, ਪੂਜਾ ਭਾਰਤੀ, ਮੁਕੇਸ਼ ਕੁਮਾਰੀ ਮੌਜੂਦ ਸਨ।

Advertisement
Advertisement