ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਣੇ ਪਤੀ-ਪਤਨੀ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਰਤੀਆ, 3 ਜੁਲਾਈ
ਰਤੀਆ ਸ਼ਹਿਰ ਥਾਣਾ ਪੁਲੀਸ ਨੇ ਪਤੀ-ਪਤਨੀ ਨੂੰ ਦੋ ਤਰ੍ਹਾਂ ਦੀਆਂ 900 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੀ ਗਈ ਔਰਤ ਅਤੇ ਮਰਦ ਦੀ ਪਛਾਣ ਵਾਰਡ 14 ਦੇ ਵਾਸੀ ਲਖਵਿੰਦਰ ਕੌਰ ਅਤੇ ਜਗੀਰ ਰਾਮ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਤੀਆ ਪੁਲੀਸ ਟੀਮ ਕਰਮ ਸਿੰਘ ਦੀ ਅਗਵਾਈ ਹੇਠ ਗਸ਼ਤ ’ਤੇ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਜਦੋਂ ਸਬੰਧਤ ਜੋੜੇ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 600 ਟੈਂਪਟੈਡੋਲ ਅਤੇ 300 ਪ੍ਰੀਗਾਬਾਲਿਨ ਗੋਲੀਆਂ ਬਰਾਮਦ ਹੋਈਆਂ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਨਾਰਕੋਟਿਕਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚਲਾਨ ਦੇ ਬਾਵਜੂਦ ਜੁਰਮਾਨਾ ਨਾ ਭਰਨ ’ਤੇ ਮੋਟਰਸਾਈਕਲ ਜ਼ਬਤ
ਰਤੀਆ ( ਪੱਤਰ ਪ੍ਰੇਰਕ): ਟਰੈਫਿਕ ਪੁਲੀਸ ਨੇ ਮੋਟਰ ਵਾਹਨ ਐਕਟ ਦੀ ਧਾਰਾ 167(8) ਦੇ ਤਹਿਤ ਮੋਟਰਸਾਈਕਲ ਜ਼ਬਤ ਕਰ ਲਿਆ ਹੈ। ਟਰੈਫਿਕ ਇੰਚਾਰਜ ਸਬ ਇੰਸਪੈਕਟਰ ਜੈ ਸਿੰਘ ਨੇ ਦੱਸਿਆ ਕਿ ਟਰੈਫਿਕ ਪੁਲੀਸ ਨੂੰ ਰਤੀਆ ਵਿੱਚ ਇਕ ਮੋਟਰਸਾਈਕਲ ਸ਼ੱਕੀ ਲੱਗਿਆ ਕਿਉਂਕਿ ਇਸ ਵਿੱਚ ਵੈਧ ਦਸਤਾਵੇਜ਼ਾਂ ਦੀ ਘਾਟ, ਤਿੰਨ ਸਵਾਰੀਆਂ (ਟ੍ਰਿਪਲ ਰਾਈਡਿੰਗ) ਅਤੇ ਲੰਬੇ ਸਮੇਂ ਤੋਂ ਪੈਡਿੰਗ ਚਲਾਨ ਸਨ। ਟਰੈਫਿਕ ਪੁਲੀਸ ਟੀਮ ਨੇ ਮੌਕੇ ’ਤੇ ਵਾਹਨ ਨੂੰ ਰੋਕਿਆ ਅਤੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਮੋਟਰਸਾਈਕਲ ਜ਼ਬਤ ਕਰ ਲਿਆ। ਪੁਲੀਸ ਆਮ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਸਾਰੇ ਜਰੂਰੀ ਦਸਤਾਵੇਜ਼ ਆਪਣੇ ਕੋਲ ਰੱਖਣ । ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਭਵਿੱਖ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।