ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਦੀਪ ਸਿੰਘ ਵੱਲੋਂ ਸਿੰਘ ਸਭਾ ਦਾ ਸਨਮਾਨ

ਫਰੀਦਾਬਾਦ (ਪੱਤਰ ਪ੍ਰੇਰਕ): ਇੱਥੋਂ ਦੇ ਸੈਕਟਰ-12 ਦੇ ਸਟੇਡੀਅਮ ਵਿੱਚ ਹਰਿਆਣਾ ਦੇ ਪ੍ਰਿਟਿੰਗ ਤੇ ਸਟੇਸ਼ਨਰੀ ਮੰਤਰੀ ਸੰਦੀਪ ਸਿੰਘ ਵੱਲੋਂ ਤਿਰੰਗਾ ਲਹਿਰਾਇਆ ਗਿਆ। ਉਨ੍ਹਾਂ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਤੇ ਹਰਿਆਣਾ ਸਰਕਾਰ ਵੱਲੋਂ ਸੂਬੇ ’ਚ ਕੀਤੇ ਜਾ ਰਹੇ ਕਾਰਜਾਂ...
ਫਰੀਦਾਬਾਦ ਵਿੱਚ ਪ੍ਰਧਾਨ ਰਾਣਾ ਕੌਰ ਭੱਟੀ ਨੂੰ ਪ੍ਰਸ਼ੰਸਾ ਪੱਤਰ ਭੇਟ ਕਰਦੇ ਹੋਏ ਸੰਦੀਪ ਸਿੰਘ।
Advertisement

ਫਰੀਦਾਬਾਦ (ਪੱਤਰ ਪ੍ਰੇਰਕ): ਇੱਥੋਂ ਦੇ ਸੈਕਟਰ-12 ਦੇ ਸਟੇਡੀਅਮ ਵਿੱਚ ਹਰਿਆਣਾ ਦੇ ਪ੍ਰਿਟਿੰਗ ਤੇ ਸਟੇਸ਼ਨਰੀ ਮੰਤਰੀ ਸੰਦੀਪ ਸਿੰਘ ਵੱਲੋਂ ਤਿਰੰਗਾ ਲਹਿਰਾਇਆ ਗਿਆ। ਉਨ੍ਹਾਂ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਤੇ ਹਰਿਆਣਾ ਸਰਕਾਰ ਵੱਲੋਂ ਸੂਬੇ ’ਚ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਵੱਖ ਵੱਖ ਟੁਕੜੀਆਂ ਤੋਂ ਸਲਾਮੀ ਲਈ ਤੇ ਕਿਹਾ ਕਿ ਉਹ ਉਹ ਤਿਰੰਗਾ ਝੁਲਾ ਕੇ ਗੌਰਵ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸ਼ਹੀਦੀ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਸ੍ਰੀ ਗੁਰੂ ਸਿੰਘ ਸਭਾ ਸੈਕਟਰ-15 ਫਰੀਦਾਬਾਦ ਨੂੰ ਕਰੋਨਾ ਕਾਲ ਸਮੇਤ ਵੱਖ-ਵੱਖ ਸਮਿਆਂ ‘ਤੇ ਸਮਾਜਿਕ ਕਾਰਜਾਂ ‘ਚ ਦਿੱਤੇ ਸਹਿਯੋਗ ਲਈ ਸਨਮਾਨਿਤ ਕੀਤਾ। ਗੁਰਦੁਆਰਾ ਪ੍ਰਧਾਨ ਰਾਣਾ ਕੌਰ ਭੱਟੀ ਤੇ ਰਵਿੰਦਰ ਕੌਰ ਨੂੰ ਇਹ ਸਨਮਾਨ ਪੱਤਰ ਭੇਟ ਕੀਤਾ ਗਿਆ। ਉਹ ਸਿੰਘ ਸਭਾ ਵਿਖੇ ਮੱਥਾ ਟੇਕਣ ਗਏ ਜਿੱਥੇ ਪ੍ਰਧਾਨ ਸਮੇਤ ਅਵਤਾਰ ਸਿੰਘ ਖੁਰਾਣਾ, ਸੁੱਚਾ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ ਆਹੂਜਾ, ਰਜਿੰਦਰ ਨਾਗਪਾਲ, ਇੰਦਰਜੀਤ ਸਿੰਘ, ਰਵਿੰਦਰ ਪਾਲ ਸਿੰਘ ਤੇ ਬਲਬੀਰ ਸਿੰਘ ਸਮੇਤ ਸੰਗਤ ਨੇ ਸੰਦੀਪ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

Advertisement
Advertisement