ਹਿਸਾਰ: ਕਰੰਟ ਲੱਗਣ ਕਾਰਨ ਤਿੰਨ ਜਣਿਆਂ ਦੀ ਮੌਤ
ਜੂਨੀਅਰ ਇੰਜਨੀਅਰ ਮੁਅੱਤਲ
Advertisement
ਹਰਿਆਣਾ ਦੇ ਬਿਜਲੀ ਮੰਤਰੀ ਅਨਿਲ ਵਿੱਜ ਨੇ ਹਿਸਾਰ ’ਚ 11 ਕੇਵੀ ਦੀ ਬਿਜਲੀ ਲਾਈਨ ਨਾਲ ਸੰਪਰਕ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਜੂਨੀਅਰ ਇੰਜਨੀਅਰ ਪੰਜਾਬ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਦਰਸ਼ਨ ਅਕੈਡਮੀ ਸਕੂਲ, ਮਿਰਜ਼ਾਪੁਰ ਰੋਡ ਨੇੜੇ ਟੁੱਟੇ ਕੰਡਕਟਰ ਨਾਲ ਇਹ ਹਾਦਸਾ ਵਾਪਰਿਆ, ਜਿਸ ’ਚ ਬੰਟੀ (26), ਰਾਜ ਕੁਮਾਰ (31) ਅਤੇ ਅਮਿਤ (15) ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਲਈ ਡਾਇਰੈਕਟਰ ਆਪਰੇਸ਼ਨ ਅਤੇ ਡਾਇਰੈਕਟਰ ਪ੍ਰਾਜੈਕਟ ਦੀ ਕਮੇਟੀ ਬਣਾਈ ਗਈ ਹੈ ਜੋ ਰਿਪੋਰਟ ਪੇਸ਼ ਕਰੇਗੀ। ਮੰਤਰੀ ਨੇ ਕਿਹਾ ਕਿ ਹਿਸਾਰ ਦੇ ਕੁਝ ਸਬ-ਸਟੇਸ਼ਨ ਪਾਣੀ ਵਿੱਚ ਡੁੱਬ ਰਹੇ ਹਨ, ਇਸ ਲਈ ਅਗਲੀ ਬਾਰਸ਼ਾਂ ਤੋਂ ਪਹਿਲਾਂ ਉਨ੍ਹਾਂ ਦਾ ਫਲੋਰ ਲੈਵਲ ਉੱਚਾ ਕਰਨ ਦੇ ਆਦੇਸ਼ ਜਾਰੀ ਹੋ ਚੁੱਕੇ ਹਨ। ਇਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਤੋਂ ਬਚੇਗੀ।
Advertisement
Advertisement