ਕਾਲਜ ਵਿੱਚ ਹਿੰਦੀ ਦਿਵਸ ਮੌਕੇ ਸਮਾਗਮ
ਮਾਰਕੰਡਾ ਨੈਸ਼ਨਲ ਕਾਲਜ ਵਿੱਚ ਹਿੰਦੀ ਪੰਦਰਵਾੜੇ ਦੇ ਹਿੱਸੇ ਵਜੋਂ ਹਿੰਦੀ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿਚ ਕਈ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦਾ ਆਰੰਭ ਪ੍ਰੋ. ਦੇਵ ਰਾਜ ਸ਼ਰਮਾ ਵੱਲੋਂ ਕੀਤਾ ਗਿਆ। ਇੰਦਰਾ ਗਾਂਧੀ ਨੈਸ਼ਨਲ ਕਾਲਜ ਦੇ ਸਾਬਕਾ...
Advertisement
ਮਾਰਕੰਡਾ ਨੈਸ਼ਨਲ ਕਾਲਜ ਵਿੱਚ ਹਿੰਦੀ ਪੰਦਰਵਾੜੇ ਦੇ ਹਿੱਸੇ ਵਜੋਂ ਹਿੰਦੀ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿਚ ਕਈ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦਾ ਆਰੰਭ ਪ੍ਰੋ. ਦੇਵ ਰਾਜ ਸ਼ਰਮਾ ਵੱਲੋਂ ਕੀਤਾ ਗਿਆ। ਇੰਦਰਾ ਗਾਂਧੀ ਨੈਸ਼ਨਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰੀ ਪ੍ਰਕਾਸ਼ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਨੂੰ ਪੌਦਾ ਦੇ ਕੇ ਸਵਾਗਤ ਕੀਤਾ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਤੁਲਸੀ ਦਾਸ ਦੇ ਰਾਮ ਚਰਿੱਤਰ ਮਾਨਸ ਤੇ ਕਬੀਰ ਦਾਸ ਦੇ ਦੋਹਿਆਂ ਵਿਚ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਹੈ, ਉਨ੍ਹਾਂ ਨੇ ਹਿੰਦੀ ਭਾਸ਼ਾ ਦੀ ਵਰਤੋਂ ਅਤੇ ਮਹੱਤਤਾ ’ਤੇ ਵੀ ਚਾਨਣਾ ਪਾਇਆ। ਡਾ. ਦੇਵ ਰਾਜ ਸ਼ਰਮਾ ਨੇ ਤੁਲਸੀ ਦਾਸ ਤੇ ਕਬੀਰ ਦਾਸ ਦੀਆਂ ਕਈ ਦਿਲਚਸਪ ਕਹਾਣੀਆਂ ਪੇਸ਼ ਕੀਤੀਆਂ।
Advertisement
Advertisement