ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Himani Narwal Case: ਹਰਿਆਣਾ ਪੁਲੀਸ ਵੱਲੋਂ 1 ਦੋਸ਼ੀ ਗ੍ਰਿਫਤਾਰ

Himani Narwal Case: Haryana Police arrests 1 accused
file Photo: Himani Narwal Instagram
Advertisement

ਚੰਡੀਗੜ੍ਹ, 3 ਮਾਰਚ

ਹਰਿਆਣਾ ਪੁਲੀਸ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਵਰਕਰ ਹਿਮਾਨੀ ਨਰਵਾਲ ਦੇ ਹੱਤਿਆ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਰਵਾਲ ਦੀ ਲਾਸ਼ ਸ਼ਨਿਚਰਵਾਰ ਨੂੰ ਰੋਹਤਕ ਵਿੱਚ ਇੱਕ ਸੂਟਕੇਸ ਵਿੱਚ ਮਿਲੀ ਸੀ, ਜਿਸ ਤੋਂ ਬਾਅਦ ਹਰਿਆਣਾ ਪੁਲੀਸ ਨੇ ਕਤਲ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ।

Advertisement

ਹਰਿਆਣਾ ਪੁਲੀਸ ਦੇ ਇੱਕ ਅਧਿਕਾਰੀ ਨੇ ਕਿਹਾ, "ਅਸੀਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।" ਇਸ ਤੋਂ ਪਹਿਲਾਂ ਨਰਵਾਲ ਦੇ ਪਰਿਵਾਰ ਨੇ ਐਤਵਾਰ ਨੂੰ ਕਿਹਾ ਸੀ ਕਿ ਜਦੋਂ ਤੱਕ ਕਾਤਲ ਫੜ੍ਹੇ ਨਹੀਂ ਜਾਂਦੇ ਸਸਕਾਰ ਨਹੀਂ ਕੀਤਾ ਜਾਵੇਗਾ। ਹਰਿਆਣਾ ਕਾਂਗਰਸ ਦੇ ਨੇਤਾਵਾਂ ਨੇ ਨਰਵਾਲ ਨੂੰ ਇੱਕ ਸਰਗਰਮ ਅਤੇ ਪਾਰਟੀ ਨੂੰ ਸਮਰਪਿਤ ਵਰਕਰ ਦੱਸਿਆ ਸੀ, ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੀ ਡਿਗਰੀ ਕਰ ਰਹੀ ਸੀ। ਨਰਵਾਲ ਦੀ ਮਾਂ ਸਵਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਨੇਤਾਵਾਂ ਨੇ ਉਸ ਦੀ ਸਿਆਸੀ ਤਰੱਕੀ ਤੋਂ ਈਰਖਾ ਕੀਤੀ। ਉਨ੍ਹਾਂ ਕਿਹਾ, "ਪਿਛਲੀ ਵਾਰ ਮੈਂ ਉਸ ਨਾਲ 27 ਫਰਵਰੀ ਨੂੰ ਗੱਲ ਕੀਤੀ ਸੀ। ਉਸ ਨੇ ਕਿਹਾ ਸੀ ਕਿ ਉਹ ਅਗਲੇ ਦਿਨ ਪਾਰਟੀ ਦੇ ਪ੍ਰੋਗਰਾਮ ਵਿੱਚ ਹੋਵੇਗੀ, ਪਰ ਬਾਅਦ ਵਿੱਚ ਉਸ ਦਾ ਫ਼ੋਨ ਬੰਦ ਪਾਇਆ ਗਿਆ। -ਪੀਟੀਆਈ

Advertisement
Tags :
Congress HaryanaCongress worker Haryanaharyana newsHimani NArwal Case