ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਗਰ ਕੌਂਸਲ ’ਚ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਮੰਗੀ

ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 14 ਜੁਲਾਈ ਨੱਗਰ ਕੌਂਸਲ ਨਵਾਂ ਗਰਾਉਂ ਦੀ ਮੌਜੂਦਾ ਕਮੇਟੀ ਵਿੱਚ ਭਾਜਪਾ ਕੌਂਸਲਰ ਪ੍ਰਮੋਦ ਕੁਮਾਰ ਨੇ ਅੱਜ ਸ਼ਾਮ ਵੇਲੇ ਪੱਤਰਕਾਰ ਸੰਮੇਲਨ ਦੌਰਾਨ ਗੱਲ ਕਰਦਿਆਂ ਕਿਹਾ ਕਿ ਕੌਂਸਲ ਅਧੀਨ ਵੱਡੀ ਪੱਧਰ ’ਤੇ ਕਥਿਤ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ। ਜ਼ਿਕਰਯੋਗ...
Advertisement

ਪੱਤਰ ਪ੍ਰੇਰਕ

ਮੁੱਲਾਂਪੁਰ ਗਰੀਬਦਾਸ, 14 ਜੁਲਾਈ

Advertisement

ਨੱਗਰ ਕੌਂਸਲ ਨਵਾਂ ਗਰਾਉਂ ਦੀ ਮੌਜੂਦਾ ਕਮੇਟੀ ਵਿੱਚ ਭਾਜਪਾ ਕੌਂਸਲਰ ਪ੍ਰਮੋਦ ਕੁਮਾਰ ਨੇ ਅੱਜ ਸ਼ਾਮ ਵੇਲੇ ਪੱਤਰਕਾਰ ਸੰਮੇਲਨ ਦੌਰਾਨ ਗੱਲ ਕਰਦਿਆਂ ਕਿਹਾ ਕਿ ਕੌਂਸਲ ਅਧੀਨ ਵੱਡੀ ਪੱਧਰ ’ਤੇ ਕਥਿਤ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ। ਜ਼ਿਕਰਯੋਗ ਹੈ ਕਿ ਨਵਾਂ ਗਰਾਉਂ ਵਿੱਚ ਨਗਰ ਕੌਂਸਲ ਕਮੇਟੀ ਭਾਜਪਾ ਪੱਖੀ ਹੈ ਅਤੇ ਭਾਜਪਾ ਦੇ ਹੀ ਕੌਂਸਲਰ ਪ੍ਰਮੋਦ ਕੁਮਾਰ ਨੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਕੌਂਸਲ ਦੀਆਂ ਹਾਉਸ ਮੀਟਿੰਗਾਂ ਵਿੱਚ ਏਜੰਡਾ ਤਾਂ ਦਿੱਤਾ ਜਾਂਦਾ ਹੈ ਪਰ ਪਾਸ ਕੀਤੇ ਪ੍ਰਸਤਾਵਾਂ ਅਤੇ ਅਸਲ ਪ੍ਰੋਸੀਡਿੰਗਾਂ ਵਿੱਚ ਮੇਲ ਨਹੀਂ ਹੁੰਦਾ ਅਤੇ ਪਿਛਲੀ ਹੋਈ ਮੀਟਿੰਗ ਦੀ ਕਾਰਵਾਈ ਨਹੀਂ ਦਿਖਾਈ ਜਾਂਦੀ ਜਿਸ ਕਰਕੇ ਘੁਟਾਲਿਆਂ ਦੀ ਸੰਭਾਵਨਾ ਵਧ ਜਾਂਦੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਅਤੇ ‘ਆਪ’ ਵਿਧਾਇਕ ਕੋਲੋਂ ਮੰਗ ਕੀਤੀ ਹੈ ਕਿ ਨਵਾਂ ਗਰਾਉਂ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਵਿਜੀਲੈਂਸ ਜਾਂਚ ਕਰਵਾ ਕੇ ਇੱਥੇ ਆਜ਼ਾਦ ਕਮੇਟੀ ਬਣਾਉਂਦਿਆਂ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇ।

 

Advertisement