ਖੇਡਾਂ ’ਚ ਹਰਿਆਣਾ ਦੀਆਂ ਪ੍ਰਾਪਤੀਆਂ ਬੇਮਿਸਾਲ: ਗੌਤਮ
ਹਰਿਆਣਾ ਦੇ ਖੇਡ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਦੀ ਬਦੌਲਤ ਅੱਜ ਹਰਿਆਣਾ ਦਾ ਨਾਂ ਵਿਸ਼ਵ ਖੇਡ ਨਕਸ਼ੇ ’ਤੇ ਚਮਕ ਰਿਹਾ ਹੈ। ਉਨਾਂ ਕਿਹਾ ਕਿਹਾ ਕਿ ਹਰਿਆਣਾ ਅਬਾਦੀ ਤੇ ਖੇਤਰਫਲ ਦੇ ਹਿਸਾਬ ਨਾਲ ਇਕ ਛੋਟਾ ਸੂਬਾ ਹੈ ਪਰ ਖੇਡਾਂ ਦੇ ਖੇਤਰ ਵਿਚ ਇਸ ਦੀਆਂ ਪ੍ਰਾਪਤੀਆਂ ਬੇਮਿਸਾਲ ਹਨ।
ਸੂਬੇ ਵਿਚ ਲਗਾਤਾਰ ਵਧੱ ਰਹੇ ਖੇਡ ਸਭਿਅਚਾਰ ਨੂੰ ਦੇਖਦੇ ਹੋਏ ਸਰਕਾਰ ਨੇ ਖਿਡਾਰੀਆਂ ਦੇ ਉਤਸ਼ਾਹ ਤੇ ਭਲਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ। ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਇਸ ਬਲਰਾਮ ਕੁਸ਼ਤੀ ਦੰਗਲ ਵਿੱਚ ਮਹਿਲਾ ਪਹਿਲਵਾਨ ਕਾਜਲ ਤੇ ਨੇਹਾ ਤੇ ਪੁਰਸ਼ ਵਰਗ ਵਿਚ ਪ੍ਰਤੀਕਸ਼ ਤੇ ਚੰਦਰਮੋਹਨ ਪਹਿਲੇ ਸਥਾਨ ’ਤੇ ਰਹੇ। ਇਸ ਦੰਗਲ ਵਿਚ ਆਏ ਸਾਰੇ ਪਹਿਲਵਾਨਾਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਪਹਿਲਵਾਨਾਂ ਨੂੰ 17 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਦੰਗਲ ਦੇ ਪੁਰਸ਼ ਵਰਗ ਵਿਚ ਬਲਰਾਮ ਕੁਮਾਰ ਤੇ ਚੰਦਰਮੋਹਨ ਨੇ ਪਹਿਲਾ, ਪਰਵਿੰਦਰ ਨੇ ਦੂਜਾ ਸਾਹਿਲ ਤੇ ਨਵੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਰਾਮ ਕੇਸਰੀ ਪੁਰਸ਼ ਵਰਗ ਵਿਚ ਪ੍ਰਤੀਕਸ਼ ਨੇ ਪਹਿਲਾ, ਦੀਪਕ ਨੇ ਦੂਜਾ ਤੇ ਪ੍ਰਵੀਨ ਤੇ ਸਚਿਨ ਨੇ ਤੀਜਾ, ਬਲਰਾਮ ਕੇਸਰੀ ਮਹਿਲਾ ਵਰਗ ਵਿਚ ਨੇਹਾ ਨੇ ਪਹਿਲਾ, ਨੀਤੂ ਨੇ ਦੂਜਾ, ਨੇਹਾ ਸ਼ਰਮਾ ਤੇ ਪੁਸ਼ਪਾ ਨੇ ਤੀਜਾ, ਬਲਰਾਮ ਕੇਸਰੀ ਮਹਿਲਾ ਵਰਗ ਵਿਚ ਕਾਜਲ ਨੇ ਪਹਿਲਾ ਤੇ ਮਾਨਸੀ ਲਾਠਰ ਨੇ ਦੂਜਾ, ਨਵਿਤਾ ਤੇ ਚੰਚਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
