ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ ਮੁਅੱਤਲ

ਸਟੋਰ ਵਿੱਚ ਪਏ ਬੀਜਾਂ ਦੀ ਸੰਭਾਲ ਨਾ ਕਰਨ ’ਤੇ ਹੋਈ ਕਾਰਵਾਈ
Advertisement
ਗੁਰਦੀਪ ਸਿੰਘ ਭੱਟੀ

ਟੋਹਾਣਾ, 22 ਫ਼ਰਵਰੀ

Advertisement

ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਦੇ ਆਦੇਸ਼ ’ਤੇ ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦੇ ਪ੍ਰਬੰਧਕ ਜੈਵੀਰ ਨੂੰ ਪਲਾਂਟ ਵਿੱਚ ਬੀਜਾਂ ਦੇ ਸਟੋਰ ਵਿੱਚ ਬੇਨਿਯਮੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਜੈਵੀਰ ਨੂੰ ਇਸ ਸੋਮਵਾਰ ਸੂਬਾ ਹੈੱਡਕੁਆਰਟਰ ਪੰਚਕੂਲਾ ਰਿਪੋਰਟ ਕਰਨ ਮਗਰੋਂ ਭਵਿੱਖ ਵਿੱਚ ਉੱਥੇ ਹਾਜ਼ਰੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪ੍ਰਬੰਧਕ ਜੈਵੀਰ ਅਨੁਸਾਰ ਉਸ ਨੂੰ ਮੁਅੱਤਲ ਕਰਨ ਅਤੇ ਪੰਚਕੂਲਾ ਹਾਜ਼ਰ ਹੋਣ ਦੇ ਆਦੇਸ਼ ਮਿਲੇ ਹਨ ਪਰ ਮੁਅੱਤਲੀ ਦਾ ਕੋਈ ਕਾਰਨ ਨਹੀਂਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਮੁਅੱਤਲੀ ਦੇ ਕਾਰਨਾਂ ਦਾ ਪੰਚਕੂਲਾ ਜਾਣ ’ਤੇ ਪਤਾ ਲੱਗ ਸਕੇਗਾ।

ਪ੍ਰਾਪਤ ਜਾਣਕਾਰੀ ਮੁਤਾਬਿਕ ਚੇਅਰਮੈਨ ਨੇ ਹਿਸਾਰ ਬੀਜ ਵਿਕਾਸ ਨਿਗਮ ਦਾ ਦੌਰਾ ਕੀਤਾ ਸੀ। ਸੂਤਰਾਂ ਅਨੁਸਾਰ ਚੇਅਰਮੈਨ ਦੇ ਦੌਰੇ ਲਈ ਪ੍ਰਬੰਧ ਢਿੱਲੇ-ਮੱਠੇ ਰਹਿਣ ’ਤੇ ਮੁਅੱਤਲੀ ਦਾ ਕਾਰਨ ਬਣੇ ਦੱਸੇ ਜਾ ਰਹੇ ਹਨ।

 

 

Advertisement
Tags :
haryana newsHaryana News updateharyana officer suspendedofficer suspendedpunjabi news updatePunjabi Tribune News