Haryana News: ਕੁਸ਼ਤੀ ਮੁਕਾਬਲੇ ਵਿੱਚ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ
ਚੰਡੀਗੜ੍ਹ, 27 ਫਰਵਰੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਖਰਖੌਦਾ ਥਾਣੇ ਦੇ ਐਸਐਚਓ ਬੀਰ ਸਿੰਘ ਨੇ ਦੱਸਿਆ ਕਿ 40 ਸਾਲਾ ਪਹਿਲਵਾਨ ਰਾਕੇਸ਼ ਕੁੰਡਲ ਪਿੰਡ ਵਿੱਚ...
Advertisement
ਚੰਡੀਗੜ੍ਹ, 27 ਫਰਵਰੀ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਖਰਖੌਦਾ ਥਾਣੇ ਦੇ ਐਸਐਚਓ ਬੀਰ ਸਿੰਘ ਨੇ ਦੱਸਿਆ ਕਿ 40 ਸਾਲਾ ਪਹਿਲਵਾਨ ਰਾਕੇਸ਼ ਕੁੰਡਲ ਪਿੰਡ ਵਿੱਚ ਕੁਸ਼ਤੀ ਮੁਕਾਬਲਾ ਦੇਖਣ ਆਇਆ ਸੀ, ਜਿੱਥੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਪਹਿਲਵਾਨ ਦੇ ਪੇਟ ਅਤੇ ਮੁੰਹ ’ਤੇ ਗੋਲੀ ਲੱਗੀ। ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
Advertisement
ਗੋਲੀ ਲੱਗਣ ਤੋਂ ਬਾਅਦ ਰਾਕੇਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਪਹਿਲਵਾਨ ਰਾਕੇਸ਼ ਪਿਛਲੇ ਕਈ ਸਾਲਾਂ ਤੋਂ ਪਿੰਡ ਸੋਹਾਟੀ ਵਿੱਚ ਅਖਾੜਾ ਚਲਾ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੀਟੀਆਈ/ਟੀਐੱਨਐੱਸ
Advertisement