Haryana News: ਅੰਬਾਲਾ ਜੀਟੀ ਰੋਡ ’ਤੇ ਥਾਰ ਨੂੰ ਅੱਗ
ਰਤਨ ਸਿੰਘ ਢਿੱਲੋਂ
ਅੰਬਾਲਾ, 8 ਮਾਰਚ
ਅੰਬਾਲਾ ਦੇ ਜੰਡਲੀ ਪੁਲ ਲਾਗੇ ਦਿੱਲੀ ਅੰਮ੍ਰਿਤਸਰ ਹਾਈਵੇਅ ’ਤੇ ਇੱਕ ਥਾਰ ਨੂੰ ਅੱਗ ਲੱਗ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਥਾਰ ਅੱਗ ਦੇ ਗੋਲੇ ਵਿੱਚ ਬਦਲ ਗਈ। ਜਾਣਕਾਰੀ ਅਨੁਸਾਰ ਥਾਰ ਵਿੱਚ ਸਵਾਰ ਦੋ ਜਣਿਆਂ ਨੇ ਥਾਰ ਵਿਚੋਂ ਛਾਲ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਇੱਕ ਥਾਰ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ। ਜੰਡਲੀ ਦਾ ਪੁਲ ਪਾਰ ਕਰਦੇ ਸਮੇਂ ਥਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਖ਼ਤਰੇ ਨੂੰ ਭਾਂਪਦਿਆਂ ਡਰਾਈਵਰ ਨੇ ਸਿਆਣਪ ਤੋਂ ਕੰਮ ਲੈਂਦਿਆਂ ਥਾਰ ਸੜਕ ਦੇ ਇਕ ਸਾਈਡ ਖੜ੍ਹੀ ਕਰ ਦਿੱਤੀ ਅਤੇ ਆਪ ਦੋਹਾਂ ਨੇ ਉਸ ਵਿਚੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਥਾਰ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਇਕ ਘੰਟੇ ਵਿਚ ਅੱਗ ’ਤੇ ਕਾਬੂ ਪਾਇਆ। ਫਾਇਰ ਅਫਸਰ ਤਰਸੇਮ ਰਾਣਾ ਅਨੁਸਾਰ ਅੱਗ ਗੱਡੀ ਦੀਆਂ ਅੰਦਰੂਨੀ ਤਾਰਾਂ ਵਿੱਚ ਸਪਾਰਕਿੰਗ ਕਾਰਨ ਲੱਗੀ ਹੋ ਸਕਦੀ ਹੈ ਪਰ ਅਜੇ ਕੋਈ ਕਾਰਨ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ।