ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Haryana News: ਬਾਬਾਹੇੜੀ ਵਿਚ ਵਿਆਹੁਤਾ ਦੀ ਸ਼ੱਕੀ ਹਾਲਾਤ ਵਿਚ ਮੌਤ

ਪੁਲੀਸ ਨੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ
Advertisement

ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 18 ਨਵੰਬਰ

Advertisement

ਅੰਬਾਲਾ ਜ਼ਿਲ੍ਹੇ ਦੇ ਬਾਬਾਹੇੜੀ ਪਿੰਡ ਵਿਚ 27 ਸਾਲਾ ਵਿਆਹੁਤਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਅੰਬਾਲਾ ਕੈਂਟ ਪੋਸਟ ਮਾਰਟਮ ਲਈ ਪਹੁੰਚਾਈ। ਥਾਣਾ ਪੜਾਓ ਪੁਲੀਸ ਨੇ ਰਾਵਿੰਦਰ ਕੁਮਾਰ ਵਾਸੀ ਤਲਹੇੜੀ ਰੰਘੜਾਂ ਦੀ ਸ਼ਿਕਾਇਤ ’ਤੇ ਧਾਰਾ 80 ਬੀਐਨਐਸ ਤਹਿਤ ਮ੍ਰਿਤਕਾ ਦੇ ਪਤੀ ਜਸਬੀਰ, ਸਹੁਰਾ ਕ੍ਰਿਸ਼ਨ ਲਾਲ, ਜੇਠ ਪਰਵੀਨ ਅਤੇ ਜੇਠਾਣੀ ਸ਼ੀਤਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕਾ ਦੇ ਭਰਾ ਰਾਵਿੰਦਰ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੀ ਭੈਣ ਆਰਤੀ ਰਾਣੀ ਦਾ ਵਿਆਹ 18 ਦਸੰਬਰ 2022 ਨੂੰ ਜਸਬੀਰ ਵਾਸੀ ਬਾਬਾਹੇੜੀ ਨਾਲ ਕੀਤਾ ਸੀ ਤੇ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਸੀ ਪਰ ਸਹੁਰਾ ਪਰਿਵਾਰ ਦਾਜ ਤੋਂ ਖ਼ੁਸ਼ ਨਹੀਂ ਸੀ ਅਤੇ ਉਸ ਦੀ ਭੈਣ ਨੂੰ ਦਾਜ ਘੱਟ ਲਿਆਉਣ ਲਈ ਪ੍ਰੇਸ਼ਾਨ ਕੀਤਾ ਜਾਂਦਾ ਸੀ, ਦੋ ਦਿਨ ਦਿਨ ਪਹਿਲਾਂ ਆਰਤੀ ਦਾ ਫੋਨ ਆਇਆ ਸੀ ਕਿ ਸਹੁਰਾ ਪਰਿਵਾਰ ਮੋਟਰ ਸਾਈਕਲ ਲਈ ਉਸ ਦੀ ਮਾਰ-ਕੁਟਾਈ ਕਰ ਰਿਹਾ ਹੈ। ਉਸ ਦੀ ਭੈਣ ਦੇ ਕੋਲ 7-8 ਮਹੀਨਿਆਂ ਦੀ ਲੜਕੀ ਹੈ।

ਰਾਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਰਤੀ ਦੀ ਮੌਤ ਦੀ ਸੂਚਨਾ ਮਿਲੀ। ਉਨ੍ਹਾਂ ਦਾ ਪਰਿਵਾਰ ਅਤੇ ਰਿਸ਼ਤੇਦਾਰ ਬਾਬਾਹੇੜੀ ਪਹੁੰਚੇ ਅਤੇ ਦੇਖਿਆ ਕਿ ਆਰਤੀ ਦੀ ਲਾਸ਼ ਇਕ ਕਾਰ ਵਿਚ ਪਈ ਸੀ। ਰਵਿੰਦਰ ਨੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਨੇ ਉਸ ਦੀ ਭੈਣ ਨੂੰ ਘਰ ਵਿਚ ਮਾਰ ਕੇ ਫਾਹੇ ਟੰਗਿਆ ਹੈ।

Advertisement
Show comments