ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Haryana News: ਫ਼ਰਜ਼ੀ ਨੰਬਰ ਵਾਲੇ ਤੇਲ ਟੈਂਕਰ ਵਿੱਚੋਂ 970 ਪੇਟੀਆਂ ਸ਼ਰਾਬ ਬਰਾਮਦ

ਟੈਂਕਰ ਦਾ ਪਿਛਲਾ ਹਿੱਸਾ ਕੱਟ ਕੇ ਬਰਾਮਦ ਕੀਤੀ ਗਈ ਸ਼ਰਾਬ; ਖੇਪ ਬਠਿੰਡਾ ਤੋਂ ਕੁੰਡਲੀ ਪਹੁੰਚਾਉਣ ਲਈ ਚਾਲਕ ਨੂੰ ਦਿੱਤੇ ਸਨ 50 ਹਜ਼ਾਰ ਰੁਪਏ
Advertisement

ਗੁਰਦੀਪ ਸਿੰਘ ਭੱਟੀ

ਟੋਹਾਣਾ, 1 ਅਪਰੈਲ

Advertisement

ਭਾਰਤ ਪੈਟਰੋਲੀਅਮ ਦੇ ਸਟਿੱਕਰ ਵਾਲੇ ਟਰਾਲਾ ਟੈਂਕਰ ਵਿੱਚੋਂ ਟੋਹਾਣਾ ਸਦਰ ਪੁਲੀਸ ਨੇ ਟੋਹਾਣਾ-ਹਿਸਾਰ ਸੜਕ ’ਤੇ ਪਿੰਡ ਕੰਨੜ੍ਹੀ-ਸਮੈਣ ਵਿਚਕਾਰ ਨਾਕੇ ’ਤੇ 970 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਐਸ.ਐਚ.ਓ. ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਕੋਲ ਗੁਪਤਾ ਸੁਚਨਾ ਸੀ ਜਿਸ ਦੇ ਅਧਾਰ ’ਤੇ ਪੁਲੀਸ ਪਾਰਟੀ ਤਾਇਨਾਤ ਕੀਤੀ ਗਈ ਸੀ। ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਕਿ ਤੇਲ ਟੈਂਕਰ ਦੀ ਨੰਬਰ ਪਲੇਟ ਬਦਲੀ ਗਈ ਸੀ। ਟੈਂਕਰ ਵਿੱਚ ਸ਼ਰਾਬ ਦਾ ਪੱਕਾ ਸਬੂਤ ਮਿਲਣ ’ਤੇ ਕਟਰ ਮਸ਼ੀਨ ਨਾਲ ਟੈਂਕਰ ਦਾ ਪਿੱਛਲਾ ਹਿੱਸਾ ਕੱਟ ਕੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕਰਕੇ ਚਾਲਕ ਤੁਲਸਾ ਰਾਮ ਨਿਵਾਸੀ ਬਾੜਮੇਰ (ਰਾਜਸਥਾਨ) ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਲੈ ਕੇ ਅਗਲੀ ਜਾਂਚ ਆਰੰਭੀ ਗਈ ਹੈ। ਪੁਲੀਸ ਨੇ ਟੈਂਕਰ ਵਿੱਚੋਂ 640 ਪੇਟੀ ਰਾਇਲ ਚੈਲੇਂਜ, 330 ਪੇਟੀ ਰਾਇਲ ਸਟੈਗ ਦੀਆਂ ਬਰਾਮਦ ਕੀਤੀਆਂ ਹਨ। ਬੋਤਲਾਂ ’ਤੇ ਮੋਹਾਲੀ ਸ਼ਰਾਬ ਕੰਪਨੀ ਦੇ ਸਟਿੱਕਰ ਲੱਗੇ ਹੋਏ ਹਨ। ਚਾਲਕ ਨੇ ਦੱਸਿਆ ਕਿ ਉਸ ਨੇ ਇਕ ਦੋਸਤ ਚਾਲਕ ਲਿੱਸਾਰਾਮ ਵਾਸੀ ਰਾਖੀਤਲਾ ਬਾੜਮੇਰ ਦੇ ਬਹਿਕਾਵੇ ਵਿੱਚ ਆ ਕੇ ਬਠਿੰਡਾ ਤੋਂ ਪੰਜਾਬੀ ਹੋਟਲ ’ਤੇ ਖੜ੍ਹੇ ਟੈਂਕਰ ਨੂੰ ਕੁੰਡਲੀ ਐਕਸਪ੍ਰੈਸ ’ਤੇ ਡਿਲਿਵਰੀ ਦੇਣੀ ਸੀ। ਇਸ ਬਦਲੇ ਲਿੱਸਾਰਾਮ ਨੇ ਉਸਨੂੰ 50 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਐਸ.ਐਚ.ਓ. ਬਲਜੀਤ ਸਿੰਘ ਮੁਤਾਬਿਕ ਸ਼ਰਾਬ ਸਪਲਾਈ ਕਰਨ ਵਲਿਆਂ ਤੇ ਪ੍ਰਾਪਤ ਕਰਨ ਵਾਲਿਆਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।

Advertisement
Show comments