ਹਰਿਆਣਾ: ਸੋਸ਼ਲ ਮੀਡੀਆ ’ਤੇ ਦੋਸਤੀ ਕਰਨ ਵਾਲੇ ਨੌਜਵਾਨ ਵੱਲੋਂ ਨਾਬਾਲਗ ਨਾਲ ਜਬਰ-ਜਨਾਹ
ਹਰਿਆਣਾ ਦੇ ਪਾਣੀਪਤ ਦੀ ਰਹਿਣ ਵਾਲੀ ਇੱਕ 16 ਸਾਲਾ ਲੜਕੀ ਨਾਲ ਸੋਸ਼ਲ ਮੀਡੀਆ ’ਤੇ ਦੋਸਤੀ ਕਰਨ ਤੋਂ ਬਾਅਦ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ। ਪੀੜਤ ਪਰਿਵਾਰ ਵੱਲੋਂ ਦਰਜ ਸ਼ਿਕਾਇਤ ਦੇ ਅਨੁਸਾਰ ਦੋਸ਼ੀ ਨੇ ਇੰਸਟਾਗ੍ਰਾਮ ’ਤੇ ਲੜਕੀ...
Advertisement
ਹਰਿਆਣਾ ਦੇ ਪਾਣੀਪਤ ਦੀ ਰਹਿਣ ਵਾਲੀ ਇੱਕ 16 ਸਾਲਾ ਲੜਕੀ ਨਾਲ ਸੋਸ਼ਲ ਮੀਡੀਆ ’ਤੇ ਦੋਸਤੀ ਕਰਨ ਤੋਂ ਬਾਅਦ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ। ਪੀੜਤ ਪਰਿਵਾਰ ਵੱਲੋਂ ਦਰਜ ਸ਼ਿਕਾਇਤ ਦੇ ਅਨੁਸਾਰ ਦੋਸ਼ੀ ਨੇ ਇੰਸਟਾਗ੍ਰਾਮ ’ਤੇ ਲੜਕੀ ਨਾਲ ਦੋਸਤੀ ਕੀਤੀ ਅਤੇ ਉਸਨੂੰ ਮਿਲਣ ਲਈ ਪਾਣੀਪਤ ਆਇਆ। ਐੱਸਐੱਚਓ ਚਾਂਦਨੀ ਬਾਗ ਇੰਸਪੈਕਟਰ ਸੰਦੀਪ ਕੁਮਾਰ ਨੇ ਕਿਹਾ, ‘‘ਨੌਜਵਾਨ ਉਸ ਨੂੰ ਸਕੂਲ ਦੇ ਬਾਹਰੋਂ ਇੱਕ ਗੱਡੀ ਵਿੱਚ ਸਹਾਰਨਪੁਰ ਦੇ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਉਸ ਨੇ ਲੜਕੀ ਨਾਲ ਜਬਰ ਜਨਾਹ ਕੀਤਾ ਅਤੇ ਪਾਣੀਪਤ ਵਾਪਸ ਛੱਡ ਦਿੱਤਾ।’’ ਐੱਸਐੱਚਓ ਨੇ ਦੱਸਿਆ ਕਿ ਲੜਕੀ ਵੱਲੋਂ ਇਸ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸੇ ਜਾਣ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਨਾਲ ਸੰਪਰਕ ਕੀਤਾ। ਅਧਿਕਾਰੀਆਂ ਨੇ ਕਿਹਾ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement