ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Haryana MC polls: ਸਿਰਸਾ ਵਿਚ ਅਮਨ ਅਮਾਨ ਨਾਲ ਵੋਟਿੰਗ ਜਾਰੀ

ਦੁਪਹਿਰ 12 ਵਜੇ ਤੱਕ 18.8 ਫੀਸਦੀ ਪੋਲਿੰਗ; ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ
ਵੋਟ ਪਾਉਣ ਲਈ ਪੋਲਿੰਗ ਬੂਥ ਵਿਚ ਕਤਾਰ ’ਚ ਲੱਗੇ ਵੋਟਰ।
Advertisement

ਪ੍ਰਭੂ ਦਿਆਲ

ਸਿਰਸਾ, 2 ਮਾਰਚ

Advertisement

Haryana MC polls ਸਿਰਸਾ ਸ਼ਹਿਰ ਦੇ 32 ਵਾਰਡਾਂ ਲਈ ਮੈਂਬਰਾਂ ਤੇ ਚੇਅਰਮੈਨ ਦੇ ਅਹੁਦੇ ਲਈ ਵੋਟਾਂ ਪੈਣ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ। ਦੁਪਹਿਰ 12 ਵਜੇ ਤੱਕ 18.8 ਫੀਸਦੀ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਸਨ।

ਵੋਟਿੰਗ ਦੇ ਅਮਲ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਇਕ ਬਿਰਧ ਮਹਿਲਾ ਨੂੰ ਵੋਟਿੰਗ ਲਈ ਲੈ ਕੇ ਆਉਂਦੇ ਪਰਿਵਾਕ ਮੈਂਬਰ। ਫੋਟੋਆਂ : ਪ੍ਰਭੂ ਦਿਆਲ

ਵੋਟਿੰਗ ਦੌਰਾਨ ਜਿੱਥੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਲਾਈ ਗਈ ਹੈ, ਉਥੇ ਹੀ ਪੰਜਾਬ ਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਵੀ ਨਾਕੇ ਲਾਏ ਗਏ ਹਨ।

 

ਪੁਲੀਸ ਵੱਲੋਂ ਇਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

 

 

Advertisement
Tags :
Haryana MC pollsSirsa
Show comments