ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰਿਆਣਾ: ਕੇਜਰੀਵਾਲ ਦੀ ਪਤਨੀ ਵੱਲੋਂ ਪੰਜ ਗਾਰੰਟੀਆਂ ਦਾ ਐਲਾਨ

ਪੰਚਕੂਲਾ, 20 ਜੁਲਾਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਹਰਿਆਣਾ ਲਈ ਕੇਜਰੀਵਾਲ ਦੀਆਂ 5 ਗਾਰੰਟੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਗਾਰੰਟੀਆਂ ’ਚ ਮੁਫ਼ਤ ਬਿਜਲੀ, ਮੁਫ਼ਤ ਇਲਾਜ, ਮੁਫ਼ਤ ਸਿੱਖਿਆ ਅਤੇ ਹਰੇਕ ਮਹਿਲਾ ਨੂੰ ਇਕ ਹਜ਼ਾਰ ਰੁਪਏ...
Advertisement

ਪੰਚਕੂਲਾ, 20 ਜੁਲਾਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਹਰਿਆਣਾ ਲਈ ਕੇਜਰੀਵਾਲ ਦੀਆਂ 5 ਗਾਰੰਟੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਗਾਰੰਟੀਆਂ ’ਚ ਮੁਫ਼ਤ ਬਿਜਲੀ, ਮੁਫ਼ਤ ਇਲਾਜ, ਮੁਫ਼ਤ ਸਿੱਖਿਆ ਅਤੇ ਹਰੇਕ ਮਹਿਲਾ ਨੂੰ ਇਕ ਹਜ਼ਾਰ ਰੁਪਏ ਦੇਣਾ ਸ਼ਾਮਲ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ‘ਆਪ’ ਨੇ ਹਰਿਆਣਾ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਦੋ ਕੁ ਦਿਨ ਪਹਿਲਾਂ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ‘ਆਪ’ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ‘ਬਦਲੇਂਗੇ ਹਰਿਆਣਾ ਕਾ ਹਾਲ, ਅਬ ਲਾਏਂਗੇ ਕੇਜਰੀਵਾਲ’ ਦਾ ਨਾਅਰਾ ਦਿੱਤਾ ਸੀ। -ਟਨਸ

Advertisement

Advertisement
Show comments