ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਦੇ ਖੁਦਕੁਸ਼ੀ ਨੋਟ ਵਿੱਚ ਜਾਤ ਆਧਾਰਿਤ ਪੱਖਪਾਤ ਦਾ ਹਵਾਲਾ
Haryana IPS officer Y Puran Kumar cited caste bias and career frustration in suicide noteਪੁਲੀਸ ਦੇ ਇੰਸਪੈਕਟਰ ਜਨਰਲ ਵਾਈ ਪੂਰਨ ਕੁਮਾਰ ਦੀ ਮੌਤ ਤੋਂ ਬਾਅਦ ਨਵਾਂ ਖੁਲਾਸਾ ਹੋਇਆ ਹੈ। ਇਸ ਅਧਿਕਾਰੀ ਨੇ ਮੰਗਲਵਾਰ ਦੁਪਹਿਰ ਵੇਲੇ ਸੈਕਟਰ-11 ਵਿਚਲੀ ਆਪਣੀ ਰਿਹਾਇਸ਼ ’ਤੇ ਖੁਦਕੁਸ਼ੀ ਕਰ ਲਈ ਸੀ। ਪੁਲੀਸ ਸੂਤਰਾਂ ਅਨੁਸਾਰ ਪੁਲੀਸ ਨੂੰ ਅੱਠ ਪੰਨਿਆਂ ਦਾ ਖੁਦਕੁਸ਼ੀ ਨੋਟ ਅਤੇ ਇੱਕ ਵੱਖਰਾ ਅੱਧਾ ਪੰਨਾ ਮਿਲਿਆ ਹੈ ਜਿਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਾਰੀ ਜਾਇਦਾਦ ਉਸ ਦੀ ਪਤਨੀ ਅਮਨੀਤ ਪੀ ਕੁਮਾਰ ਨੂੰ ਸੌਂਪੀ ਗਈ ਹੈ। ਇਸ ਨੋਟ ਵਿੱਚ ਪੂਰਨ ਕੁਮਾਰ ਦੇ ਪੇਸ਼ੇਵਰ ਸਫ਼ਰ, ਤਬਾਦਲਿਆਂ, ਕਰੀਅਰ ਅਤੇ ਜਾਤ-ਪਾਤ ਦੀਆਂ ਵਾਰ-ਵਾਰ ਸ਼ਿਕਾਇਤਾਂ ਦਾ ਵਰਣਨ ਕੀਤਾ ਗਿਆ ਹੈ। ਨੋਟ ਵਿੱਚ ਕੁਮਾਰ ਨੇ 2021 ਤੋਂ ਪਹਿਲਾਂ ਦੀਆਂ ਅਹਿਮ ਘਟਨਾਵਾਂ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਇੱਕ ਸੀਨੀਅਰ ਅਧਿਕਾਰੀ ਵਿਰੁੱਧ ਵਿਤਕਰੇ ਲਈ ਰਿੱਟ ਦਾਇਰ ਕਰਨਾ ਅਤੇ ਆਈਜੀ (ਹੋਮ ਗਾਰਡਜ਼) ਵਿੱਚ ਉਸ ਦੇ 2023 ਦੇ ਤਬਾਦਲੇ ਦਾ ਵਿਰੋਧ ਕਰਨਾ ਸ਼ਾਮਲ ਹੈ, ਜਿਸ ਦੀ ਉਸ ਨੇ ਦਲੀਲ ਦਿੱਤੀ ਸੀ ਕਿ ਇਹ ਕਾਡਰ ਪੋਸਟ ਨਹੀਂ ਸੀ। ਹਾਲਾਂਕਿ ਉਸ ਨੂੰ ਅਪਰੈਲ 2024 ਵਿੱਚ ਆਈਜੀਪੀ, ਰੋਹਤਕ ਰੇਂਜ ਵਿਚ ਮੁੱਖ ਧਾਰਾ ਦੀ ਪੋਸਟਿੰਗ ਮਿਲੀ ਸੀ, ਉਸ ਦਾ 29 ਸਤੰਬਰ ਨੂੰ ਆਈਜੀ, ਪੁਲੀਸ ਟਰੇਨਿੰਗ ਕਾਲਜ, ਸੁਨਾਰੀਆ, ਰੋਹਤਕ ਵਿੱਚ ਦੁਬਾਰਾ ਤਬਾਦਲਾ ਕਰ ਦਿੱਤਾ ਗਿਆ ਸੀ ਜਿਸ ਦਾ ਉਨ੍ਹਾਂ ਵਿਰੋਧ ਕੀਤਾ ਸੀ।