ਭਾਜਪਾ ਦਫ਼ਤਰ ਲਈ ਰੁਖ਼ ਵੱਢਣ ’ਤੇ ਹਰਿਆਣਾ ਸਰਕਾਰ ਨੂੰ ਝਾੜ
ਸੁਪਰੀਮ ਕੋਰਟ ਨੇ ਕਰਨਾਲ ’ਚ ਭਾਜਪਾ ਦੇ ਨਵੇਂ ਬਣੇ ਦਫ਼ਤਰ ਤੱਕ ਸੜਕ ਲਈ 40 ਰੁੱਖਾਂ ਨੂੰ ਵੱਢਣ ’ਤੇ ਹਰਿਆਣਾ ਸਰਕਾਰ ਅਤੇ ਸ਼ਹਿਰੀ ਵਿਕਾਸ ਅਥਾਰਿਟੀ ਦੀ ਲਾਹ-ਪਾਹ ਕੀਤੀ ਹੈ। ਅਦਾਲਤ ਨੇ ਸਪੱਸ਼ਟੀਕਰਨ ਮੰਗਦਿਆਂ ਕਿਹਾ ਕਿ ਸਿਆਸੀ ਪਾਰਟੀ ਦਾ ਦਫ਼ਤਰ ਕਿਸੇ ਹੋਰ...
Advertisement
ਸੁਪਰੀਮ ਕੋਰਟ ਨੇ ਕਰਨਾਲ ’ਚ ਭਾਜਪਾ ਦੇ ਨਵੇਂ ਬਣੇ ਦਫ਼ਤਰ ਤੱਕ ਸੜਕ ਲਈ 40 ਰੁੱਖਾਂ ਨੂੰ ਵੱਢਣ ’ਤੇ ਹਰਿਆਣਾ ਸਰਕਾਰ ਅਤੇ ਸ਼ਹਿਰੀ ਵਿਕਾਸ ਅਥਾਰਿਟੀ ਦੀ ਲਾਹ-ਪਾਹ ਕੀਤੀ ਹੈ।
ਅਦਾਲਤ ਨੇ ਸਪੱਸ਼ਟੀਕਰਨ ਮੰਗਦਿਆਂ ਕਿਹਾ ਕਿ ਸਿਆਸੀ ਪਾਰਟੀ ਦਾ ਦਫ਼ਤਰ ਕਿਸੇ ਹੋਰ ਥਾਂ ’ਤੇ ਕਿਉਂ ਨਹੀਂ ਤਬਦੀਲ ਕੀਤਾ ਗਿਆ। ਹਰਿਆਣਾ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਵਿਕਰਮਜੀਤ ਬੈਨਰਜੀ ਨੇ ਕਿਹਾ ਕਿ ਸਾਰੀਆਂ ਸ਼ਰਤਾਂ ਦੀ ਪਾਲਣਾ ਕੀਤੀ ਗਈ ਹੈ ਅਤੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਕਿਸੇ ਹੋਰ ਥਾਂ ’ਤੇ ਵਧ ਗਿਣਤੀ ’ਚ ਬੂਟੇ ਲਾਏ ਜਾਣਗੇ। ਬੈਂਚ ਨੇ ਚਿਤਾਵਨੀ ਦਿੱਤੀ ਕਿ ਸੂਬੇ ਅਤੇ ਉਸ ਨਾਲ ਜੁੜੇ ਹੋਰ ਲੋਕਾਂ ਖ਼ਿਲਾਫ਼ ਕਾਰਵਾਈ ਹੋਣਾ ਤੈਅ ਹੈ।
Advertisement
Advertisement
