ਹਰਿਆਣਾ: ਕਾਰ ਦੀ ਸੜਕ ਕੰਢੇ ਖੜ੍ਹੇ ਰੋਡ ਰੋਲਰ ਨਾਲ ਟੱਕਰ, ਚਾਰ ਦੀ ਮੌਤ
ਮ੍ਰਿਤਕਾਂ ਵਿਚ ਰੋਹਤਕ (ਰੂਰਲ) ਕਾਂਗਰਸ ਦੇ ਪ੍ਰਧਾਨ ਬਲਵਾਨ ਰੰਗਾ ਦਾ ਪੁੱਤਰ ਵੀ ਸ਼ਾਮਲ
Advertisement
ਦਿੱਲੀ-ਜੰਮੂ ਹਾਈਵੇਅ ’ਤੇ ਗੋਹਾਣਾ ਨੇੜੇ ਰੁਖੀ ਟੋਲ ਪਲਾਜ਼ਾ ਕੋਲ ਸ਼ਨਿੱਚਰਵਾਰ ਦੇਰ ਰਾਤ ਨੂੰ ਕਾਰ ਦੇ ਸੜਕ ਕੰਢੇ ਖੜੇ ਰੋਡ ਰੋਲਰ ਨਾਲ ਟਕਰਾਉਣ ਕਰਕੇ ਚਾਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
Advertisement
ਮ੍ਰਿਤਕਾਂ ਦੀ ਪਛਾਣ ਅੰਕਿਤ, ਲੋਕੇਸ਼, ਦੀਪਾਂਕਰ ਅਤੇ ਸੋਮਬੀਰ ਵਜੋਂ ਹੋਈ ਹੈ, ਜੋ ਰੋਹਤਕ ਜ਼ਿਲ੍ਹੇ ਦੇ ਘਿਲੌਰ ਪਿੰਡ ਦੇ ਰਹਿਣ ਵਾਲੇ ਹਨ। ਸੋਮਬੀਰ ਕਾਂਗਰਸ ਦੇ ਰੋਹਤਕ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਬਲਵਾਨ ਰੰਗਾ ਦਾ ਪੁੱਤਰ ਸੀ।
ਘਟਨਾ ਤੋਂ ਬਾਅਦ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਗੋਹਾਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਹਸਪਤਾਲ ਵਿੱਚ ਇਕੱਠੇ ਹੋ ਗਏ।
Advertisement