Haryana CET 2025: ਪ੍ਰੀਖਿਆ ਕੇਂਦਰਾਂ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ, ਰੁਮਾਲ ਤੱਕ ਲਿਜਾਣ ਦੀ ਮਨਾਹੀ
ਹਰਿਆਣਾ ਵਿਚ ਗਰੁੱਪ ਸੀ ਅਸਾਮੀਆਂ ਲਈ ਸਾਂਝੀ ਯੋਗਤਾ ਪ੍ਰੀਖਿਆ (CET) ਲਈ ਸੂਬੇ ਦੇ 22 ਜ਼ਿਲ੍ਹਿਆਂ ਤੇ ਰਾਜਧਾਨੀ ਚੰਡੀਗੜ੍ਹ ਵਿਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਉਮੀਦਵਾਰ ਪ੍ਰੀਖਿਆ ਕੇਂਦਰਾਂ ’ਤੇ ਪਹੁੰਚ ਗਏ ਹਨ। ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ 13.48 ਲੱਖ ਤੋਂ ਵੱਧ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪ੍ਰੀਖਿਆ ਅੱਜ ਅਤੇ ਕੱਲ੍ਹ ਦੋ ਸ਼ਿਫਟਾਂ ਵਿੱਚ ਹੋਵੇਗੀ। ਪਹਿਲੀ ਸ਼ਿਫਟ ਸਵੇਰੇ 10:00 ਵਜੇ ਤੋਂ 11:45 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 3:15 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗੀ।
ਹਰਿਆਣਾ ਸਰਕਾਰ ਅਤੇ ਹਰਿਆਣਾ ਸਟਾਫ ਚੋਣ ਕਮਿਸ਼ਨ (HSSC) ਨੇ ਪ੍ਰੀਖਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਬਣਾਈ ਰੱਖਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪ੍ਰੀਖਿਆ ਕੇਂਦਰਾਂ 'ਤੇ ਉਮੀਦਵਾਰਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਉਚਿਤ ਸਮੱਗਰੀ ਲੈ ਕੇ ਜਾਣ ਦੀ ਸਖ਼ਤ ਮਨਾਹੀ ਹੈ।
ਪ੍ਰੀਖਿਆ ਕੇਂਦਰਾਂ ਵਿੱਚ ਇਨ੍ਹਾਂ ਚੀਜ਼ਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ:
ਜੇਬ ਵਿੱਚ ਕੋਈ ਵੀ ਪੇਪਰ, ਇੱਥੋਂ ਤੱਕ ਕਿ ਰੁਮਾਲ ਵੀ ਲੈ ਕੇ ਜਾਣ ਦੀ ਮਨਾਹੀ ਹੈ
ਉਮੀਦਵਾਰ ਆਪਣੇ ਨਾਲ ਪੈੱਨ, ਕਾਗਜ਼, ਪੈਨਸਿਲ ਨਹੀਂ ਲਿਆ ਸਕਦੇ
ਹੱਥਾਂ ’ਤੇ ਘੜੀਆਂ ਦੀ ਇਜਾਜ਼ਤ ਨਹੀਂ ਹੈ
ਮੋਬਾਈਲ ਫੋਨ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ
ਈਅਰਫੋਨ ਦੀ ਇਜਾਜ਼ਤ ਨਹੀਂ ਹੈ
ਮੁੰਦਰੀਆਂ ਅਤੇ ਹੋਰ ਗਹਿਣਿਆਂ ਦੀ ਮਨਾਹੀ ਹੈ