ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਰਿਆਣਾ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ, ਕੁੜੀਆਂ ਮੁੜ ਅੱਵਲ

ਕੁੱਲ ਪਾਸ ਫੀਸਦ 92.49 ਰਹੀ; ਰੇਵਾੜੀ ਜ਼ਿਲ੍ਹਾ ਅੱਵਲ, ਚਰਖੀ ਦਾਦਰੀ ਦੂਜੇ ਤੇ ਮਹਿੰਦਰਗੜ੍ਹ ਤੀਜੇ ਸਥਾਨ ’ਤੇ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਭਿਵਾਨੀ, 17 ਮਈ

Advertisement

ਹਰਿਆਣਾ ਸਕੂਲ ਸਿੱਖਿਆ ਬੋਰਡ (BSEH) ਨੇ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜਾ ਨਿਯਕਤ ਤੇ ਓਪਨ ਸਕੂਲ ਉਮੀਦਾਵਾਰਾਂ ਲਈ ਐਲਾਨਿਆ ਗਿਆ ਹੈ। ਪਾਸ ਫੀਸਦ ਕੁਲ ਮਿਲਾ ਕੇ 92.49 ਫੀਸਦ ਰਹੀ ਜਦੋਂਕਿ ਨਿੱਜੀ ਉਮੀਦਵਾਰਾਂ ਦੀ ਪਾਸ ਫੀਸਦ 73.08% ਸੀ।

ਓਪਨ ਸਕੂਲ ਵਰਗ ਵਿੱਚ, ਨਵੇਂ ਉਮੀਦਵਾਰਾਂ ਨੇ 15.79% ਪਾਸ ਪ੍ਰਤੀਸ਼ਤਤਾ ਦਰਜ ਕੀਤੀ, ਜਦੋਂ ਕਿ 70.23% ਰੀ-ਅਪੀਅਰ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ। ਨਤੀਜੇ ਅਧਿਕਾਰਤ ਵੈੱਬਸਾਈਟ: www.bseh.org.in ’ਤੇ ਉਪਲਬਧ ਹਨ।

ਬੋਰਡ ਦੇ ਚੇਅਰਮੈਨ ਡਾ. ਪਵਨ ਕੁਮਾਰ ਨੇ ਪ੍ਰੈਸ ਕਾਨਫਰੰਸ ਵਿੱਚ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਕੁੱਲ 2,71,499 ਵਿਦਿਆਰਥੀਆਂ ਨੇ ਨਿਯਮਤ ਪ੍ਰੀਖਿਆਵਾਂ ਦਿੱਤੀਆਂ, ਜਿਨ੍ਹਾਂ ਵਿੱਚੋਂ 2,51,110 ਪਾਸ ਹੋਏ। ਕਰੀਬ 5,737 ਵਿਦਿਆਰਥੀਆਂ ਨੂੰ ਜ਼ਰੂਰੀ ਦੁਹਰਾਓ (E.R.) ਲਈ ਮਾਰਕ ਕੀਤਾ ਗਿਆ ਹੈ, ਭਾਵ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਦੇਣ ਦੀ ਜ਼ਰੂਰਤ ਹੋਏਗੀ।

ਕੁੜੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ। ਕੁੜੀਆਂ ਦੀ ਪਾਸ ਫੀਸਦ 94.06% ਰਹੀ ਜੋ ਮੁੰਡਿਆਂ ਦੀ 91.07% ਨਾਲੋਂ 2.99 ਫੀਸਦ ਵਧ ਸੀ। ਨਤੀਜਿਆਂ ਵਿਚ ਰੇਵਾੜੀ ਜ਼ਿਲ੍ਹਾ ਅੱਵਲ ਰਿਹਾ। ਚਰਖੀ ਦਾਦਰੀ ਤੇ ਮਹਿੰਦਰਗੜ੍ਹ ਦੂਜੇ ਤੇ ਤੀਜੇ ਸਥਾਨ ’ਤੇ ਰਹੇ।

Advertisement
Tags :
Haryana 10th results