ਹਰਿਆਣਾ ਵਿਧਾਨ ਸਭਾ ਚੋਣਾਂ: ਆਮ ਆਦਮੀ ਪਾਰਟੀ ਵੱਲੋਂ ਨੌਂ ਹੋਰ ਉਮੀਦਵਾਰਾਂ ਦੇ ਨਾਵਾਂ ਵਾਲੀ ਦੂਜੀ ਸੂਚੀ ਜਾਰੀ
ਆਤਿਸ਼ ਗੁਪਤਾ ਚੰਡੀਗੜ੍ਹ, 10 ਸਤੰਬਰ Haryana Elections: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਨੌਂ ਹੋਰ ਉਮੀਦਵਾਰਾਂ ਦੇ ਨਾਵਾਂ ਵਾਲੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਕੀਤਾ...
Advertisement
ਆਤਿਸ਼ ਗੁਪਤਾ
ਚੰਡੀਗੜ੍ਹ, 10 ਸਤੰਬਰ
Advertisement
Haryana Elections: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਨੌਂ ਹੋਰ ਉਮੀਦਵਾਰਾਂ ਦੇ ਨਾਵਾਂ ਵਾਲੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਕੀਤਾ ਹੈ। ਜਾਰੀ ਕੀਤੀ ਗਈ ਦੂਜੀ ਸੂਚੀ ਮੁਤਾਬਕ, ਵਿਧਾਨ ਸਭਾ ਹਲਕਾ ਸਢੌਰਾ ਤੋਂ ਰੀਟਾ ਬਾਮਨੀਆ, ਥਾਨੇਸਰ ਤੋਂ ਕ੍ਰਿਸ਼ਨ ਬਜਾਜ, ਇੰਦਰੀ ਤੋਂ ਹਵਾ ਸਿੰਘ, ਰਤੀਆ ਤੋਂ ਮੁਖ਼ਤਿਆਰ ਸਿੰਘ ਬਾਜ਼ੀਗਰ, ਆਦਮਪੁਰ ਤੋਂ ਐਡਵੋਕੇਟ ਭੁਪੇਂਦਰ ਬੈਨੀਵਾਲ, ਬਰਵਾਲਾ ਤੋਂ ਪ੍ਰੋਫੈਸਰ ਛਤਰਪਾਲ ਸਿੰਘ, ਬਾਵਲ ਤੋਂ ਜਵਾਹਰ ਲਾਲ, ਫ਼ਰੀਦਾਬਾਦ ਤੋਂ ਪ੍ਰਵੇਸ਼ ਮਹਿਤਾ ਅਤੇ ਤਿਗਾਓਂ ਤੋਂ ਅਬਾਸ਼ ਚੰਦੇਲਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ। ਇਸ ਐਲਾਨ ਦੇ ਨਾਲ ਆਮ ਆਦਮੀ ਪਾਰਟੀ ਨੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿੱਚੋਂ 29 ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
Advertisement