ਹਰਿਆਣਾ: ਏ ਐੱਸ ਆਈ ਸੰਦੀਪ ਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਮ੍ਰਿਤਕ ਦੇਹ ਸੌਂਪਣ ਤੋਂ ਇਨਕਾਰ
Haryana: ASI Sandeep's family refuses to hand over body to administration after suspicious death ਹਰਿਆਣਾ ਦੇ ਏਐਸਆਈ ਸੰਦੀਪ ਨੇ ਅੱਜ ਗੋਲੀ ਮਾਰ ਕੇ ਕਥਿਤ ਖੁਦਕੁਸ਼ੀ ਕਰ ਲਈ। ਉਸ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ਤੋਂ ਬਾਅਦ ਸੰਦੀਪ ਦੇ ਪਰਿਵਾਰ ਨੇ ਉਸ ਦੀ ਲਾਸ਼ ਪ੍ਰਸ਼ਾਸਨ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਰੋਹਤਕ ਦੇ ਏਐਸਪੀ ਪ੍ਰਤੀਕ ਅਗਰਵਾਲ ਅਤੇ ਐਸਡੀਐਮ ਆਸ਼ੀਸ਼ ਕੁਮਾਰ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਏਐਸਆਈ ਸੰਦੀਪ ਦੀ ਲਾਸ਼ ਅੱਜ ਰੋਹਤਕ ਦੇ ਲਾਧੋਤ ਪਿੰਡ ਵਿਚਲੇ ਖੇਤ ਦੇ ਨੇੜੇ ਸ਼ੱਕੀ ਹਾਲਾਤ ਵਿੱਚ ਮਿਲੀ। ਰੋਹਤਕ ਦੇ ਪੁਲੀਸ ਸੁਪਰਡੈਂਟ ਸੁਰੇਂਦਰ ਸਿੰਘ ਭੋਰੀਆ ਅਨੁਸਾਰ ਸੰਦੀਪ ਹਰਿਆਣਾ ਪੁਲੀਸ ਵਿੱਚ ਸਹਾਇਕ ਸਬ-ਇੰਸਪੈਕਟਰ ਵਜੋਂ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।
ਉਨ੍ਹਾਂ ਕਿਹਾ, ‘ਸੰਦੀਪ ਸਾਡੇ ਪੁਲੀਸ ਵਿਭਾਗ ਦਾ ਇੱਕ ਮਿਹਨਤੀ ਏਐਸਆਈ ਸੀ। ਉਹ ਸਾਈਬਰ ਸੈੱਲ ਵਿੱਚ ਤਾਇਨਾਤ ਸੀ।’
ਇਹ ਘਟਨਾ ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ਦੇ ਵਿਚਕਾਰ ਸਾਹਮਣੇ ਆਈ, ਜਿਸਦੀ 7 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਆਪਣੇ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ।