ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰਿਆਣਾ: ਮੰਨਾਪੁਰਮ ਗੋਲਡ ਲੋਨ ਬੈਂਕ ਵਿਚੋਂ 6 ਕਿਲੋ ਸੋਨਾ ਤੇ ਨਕਦੀ ਲੁੱਟੀ

ਟ੍ਰਿਬਿਊਨ ਨਿਊਜ਼ ਸਰਵਿਸ ਚਰਖੀ ਦਾਦਰੀ, 2 ਮਈ ਇੱਥੋਂ ਪਰਸ਼ੁਰਾਮ ਚੌਕ ਵਿਖੇ ਸਥਿਤ ਮੰਨਾਪੁਰਮ ਗੋਲਡ ਲੋਨ ਬੈਂਕ ਵਿਚ ਵੀਰਵਾਰ ਦੀ ਰਾਤ ਚੋਰਾਂ ਨੇ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਚੋਰ ਬੈਂਕ ਦਾ ਸ਼ਟਰ ਤੋੜ ਕੇ ਅੰਦਰ ਵੜੇ ਅਤੇ...
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚਰਖੀ ਦਾਦਰੀ, 2 ਮਈ

Advertisement

ਇੱਥੋਂ ਪਰਸ਼ੁਰਾਮ ਚੌਕ ਵਿਖੇ ਸਥਿਤ ਮੰਨਾਪੁਰਮ ਗੋਲਡ ਲੋਨ ਬੈਂਕ ਵਿਚ ਵੀਰਵਾਰ ਦੀ ਰਾਤ ਚੋਰਾਂ ਨੇ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਚੋਰ ਬੈਂਕ ਦਾ ਸ਼ਟਰ ਤੋੜ ਕੇ ਅੰਦਰ ਵੜੇ ਅਤੇ ਲਗਭਗ 6 ਕਿਲੋ ਸੋਨਾ ਅਤੇ 14 ਲੱਖ ਰੁਪਏ ਨਕਦ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਦਾ ਖੁਲਾਸਾ ਸ਼ੁੱਕਰਵਾਰ ਸਵੇਰੇ ਲਗਭਗ 9 ਵਜੇ ਹੋਇਆ, ਜਦੋਂ ਬੈਂਕ ਦਾ ਸੁਰੱਖਿਆ ਕਰਮੀ ਡਿਊਟੀ ’ਤੇ ਪਹੁੰਚਿਆ। ਉਸ ਨੇ ਦੇਖਿਆ ਕਿ ਬੈਂਕ ਦੇ ਮੁੱਖ ਸ਼ਟਰ ਦਾ ਇਕ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਸ਼ਟਰ ਚੁੱਕਿਆ ਹੋਇਆ ਸੀ। ਇਸ ਉੱਪਰੰਤ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐੱਸਪੀ ਹੈੱਡਕੁਆਟਰ ਧੀਰਜ ਕੁਮਾਰ, ਸਿਟੀ ਥਾਣਾ ਪੁਲੀਸ, ਸੀਆਈਏ ਅਤੇ ਐੱਫਐੱਸਐੱਲ ਟੀਮ ਮੌਕੇ ’ਤੇ ਪਹੁੰਚੀ। ਪੁਲੀਸ ਨੇ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲੀਸ ਚੋਰਾਂ ਦੀ ਭਾਲ ’ਚ ਲੱਗੀ ਹੋਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਚੋਰੀ ਦੀ ਇਸ ਵਾਰਦਾਤ ਵਿੱਚ ਕਿੰਨੇ ਵਿਅਕਤੀ ਸ਼ਾਮਿਲ ਸਨ। ਸਥਾਨਕ ਲੋਕਾਂ ਵਿਚ ਇਸ ਘਟਨਾ ਨੂੰ ਲੈ ਕੇ ਡਰ ਅਤੇ ਗੁੱਸੇ ਦਾ ਮਾਹੌਲ ਹੈ।

Advertisement