ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰਿਆਣਾ: ਮਕਾਨ ਦੀ ਛੱਤ ਡਿੱਗਣ ਕਾਰਨ 3 ਬੱਚਿਆਂ ਦੀ ਮੌਤ

ਫਰੀਦਾਬਾਦ, 6 ਜੁਲਾਈ ਜਿਲ੍ਹਾ ਫਰੀਦਾਬਾਦ ਦੇ ਪਿੰਡ ਸੀਕਰੀ ਵਿੱਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਤਿੰਨ ਭੈਣ-ਭਰਾਵਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਛੱਤ ਦੀ ਹਾਲਤ ਖ਼ਸਤਾ ਸੀ ਅਤੇ ਮੀਂਹ ਪੈਣ ਕਾਰਨ ਇਸ ਦਾ ਅਗਲਾ ਹਿੱਸਾ(ਬਾਲਕਨੀ) ਡਿੱਗ...
(PTI Photo)
Advertisement

ਫਰੀਦਾਬਾਦ, 6 ਜੁਲਾਈ

ਜਿਲ੍ਹਾ ਫਰੀਦਾਬਾਦ ਦੇ ਪਿੰਡ ਸੀਕਰੀ ਵਿੱਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਤਿੰਨ ਭੈਣ-ਭਰਾਵਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਛੱਤ ਦੀ ਹਾਲਤ ਖ਼ਸਤਾ ਸੀ ਅਤੇ ਮੀਂਹ ਪੈਣ ਕਾਰਨ ਇਸ ਦਾ ਅਗਲਾ ਹਿੱਸਾ(ਬਾਲਕਨੀ) ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਮਕਾਨ ਹਾਲਤ ਖ਼ਸਤਾ ਹੋਣ ਦੇ ਬਾਵਜੂਦ ਕਿਰਾਏ 'ਤੇ ਦਿੱਤਾ ਹੋਇਆ ਸੀ। ਸ਼ੁਕਰਵਾਰ ਦੇਰ ਸ਼ਾਮ ਮੀਂਹ ਪੈਣ ਦੌਰਾਨ ਹੇਠਾਂ ਬੈਠੇ ਬੱਚਿਆਂ 'ਤੇ ਛੱਤ ਡਿੱਗ ਗਈ ਜਿਸ ਕਾਰਨ ਉਹ ਮਲਬੇ ਹੇਠਾਂ ਦਬ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਆਕਾਸ਼(10),ਮੁਸਕਾਨ (8), ਆਦਿਲ(6) ਵਜੋਂ ਹੋਈ ਹੈ। ਥਾਣਾ ਮੁਖੀ ਕ੍ਰਿਸ਼ਨ ਕੁਮਾਰ ਦੱਸਿਆ ਕਿ ਮਕਾਨ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। -ਪੀਟੀਆਈ

Advertisement

Advertisement
Show comments