‘ਹਰ ਘਰ ਤਿਰੰਗਾ’ ਦਾ ਫ਼ੈਸਲਾ ਸ਼ਲਾਘਾਯੋਗ: ਅਸੀਮ ਗੋਇਲ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਯਮੁਨਾਨਗਰ ਦੀ ਜ਼ਿਲ੍ਹਾ ਕਾਰਜਕਾਰਨੀ ਬੈਠਕ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਹੋਈ। ਬੈਠਕ ਵਿੱਚ ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁੱਜਰ ਅਤੇ ਵਿਧਾਇਕ ਘਣਸ਼ਿਆਮਦਾਸ ਅਰੋੜਾ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਲੜੀ ਵਿੱਚ ਲਗਾਤਾਰ ਚੌਥੇ ਸਾਲ ‘ਹਰ ਘਰ ਤਿਰੰਗਾ’ ਮੁਹਿੰਮ ਮਨਾਉਣ ਦਾ ਫੈਸਲਾ ਸ਼ਲਾਘਾਯੋਹ ਗੈ। ਉਨ੍ਹਾਂ ਕਿਹਾ ਆਪਣੇ ਘਰਾਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣਾ, ਤਿਰੰਗੇ ਨਾਲ ਨਿੱਜੀ ਅਤੇ ਭਾਵਨਾਤਮਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ‘ਹਰ ਘਰ ਤਿਰੰਗਾ’ ਮੁਹਿੰਮ ਤਿੰਨ ਪੜਾਵਾਂ ਵਿੱਚ ਚੱਲੇਗੀ। ਪਹਿਲਾ ਪੜਾਅ 8 ਅਗਸਤ ਤੱਕ, ਦੂਜਾ ਪੜਾਅ 9 ਤੋਂ 12 ਅਗਸਤ ਤੱਕ ਅਤੇ ਤੀਜਾ ਪੜਾਅ 13 ਤੋਂ 15 ਅਗਸਤ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਤੈਅ ਕੀਤੇ ਗਏ ਪ੍ਰੋਗਰਾਮ ਅਨੁਸਾਰ, ਪਹਿਲੇ ਪੜਾਅ ਵਿੱਚ 8 ਅਗਸਤ ਤੱਕ ਸਕੂਲਾਂ ਦੀਆਂ ਕੰਧਾਂ ਅਤੇ ਬੋਰਡਾਂ ਨੂੰ ਤਿਰੰਗੇ ਤੋਂ ਪ੍ਰੇਰਿਤ ਕਲਾ ਨਾਲ ਸਜਾਇਆ ਜਾਵੇਗਾ। ਵਿਦਿਅਕ ਸੰਸਥਾਵਾਂ, ਸਰਕਾਰੀ ਇਮਾਰਤਾਂ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਰੰਗੋਲੀ ਮੁਕਾਬਲੇ ਕਰਵਾਏ ਜਾਣਗੇ। ਵੰਡ ਦਾ ਭਿਆਨਕ ਯਾਦਗਾਰੀ ਦਿਵਸ 8 ਅਗਸਤ ਨੂੰ ਡੀਏਵੀ ਕਾਲਜ ਯਮੁਨਾਨਗਰ ਵਿਖੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਵਿੱਚ 9 ਤੋਂ 13 ਅਗਸਤ ਤੱਕ ‘ਤਿਰੰਗਾ ਮਹੋਤਸਵ’ ਦੇ ਤਹਿਤ ਹਰ ਡਿਵੀਜ਼ਨ |ਚ ਵਿਸ਼ਾਲ ਤਿਰੰਗਾ ਯਾਤਰਾਵਾਂ ਕੱਢੀਆਂ ਜਾਣਗੀਆਂ।