ਮਾਲਕਾਂ ਨੂੰ ਮੋਬਾਈਲ ਸੌਂਪੇ
ਜੀਂਦ ਪੁਲੀਸ ਦੀ ਸਾਈਬਰ ਸੁਰਖਿਆ ਸਾਖਾ ਵੱਲੋਂ ਗੁੰਮ ਹੋਏ 45 ਮੋਬਾਈਲ ਫੋਨ ਲੱਭ ਕੇ ਅਸਲ ਮਾਲਕਾਂ ਹਵਾਲੇ ਕੀਤੇ ਗਏ ਹਨ। ਐੱਸ ਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਲਕਾਂ ਨੂੰ 45 ਮੋਬਾਈਲ ਫੋਨ ਸੌਂਪੇ ਗਏ, ਜਿਹੜੇ ਲੋਕ ਫੋਨ ਲੈਣ ਥਾਣੇ ਨਹੀਂ ਆ ਸਕੇ, ਉਨ੍ਹਾਂ ਨੂੰ ਘਰ ਭੇਜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਜੀਂਦ ਸਾਈਬਰ ਸੁਰੱਖਿਆ ਦੇ ਇੰਚਾਰਜ ਸਬ-ਇ5ੰਸਪੈਕਟਰ ਅਨਮੋਲ ਸਿੰਘ ਦੀ ਅਗਵਾਈ ਹੇਠ ਸਿਪਾਹੀ ਅਨਿਲ ਕੁਮਾਰ ਨੇ ਪਹਿਲੀ ਅਗਸਤ ਤੋਂ ਅਕਤੂਬਰ ਤੱਕ ਦੇ ਜੀਂਦ ਜ਼ਿਲ੍ਹੇ ਵਿੱਚ ਗੁੰਮ ਹੋਏ 45 ਮੋਬਾਈਲ ਫੋਨ ਜਾਂਚ ਦੌਰਾਨ ਬਰਾਮਦ ਕੀਤੇ। ਇਨ੍ਹਾਂ ਮੋਬਾਈਲਾਂ ਦੀ ਕੀਮਤ ਲਗਪਗ 7 15 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਮੋਬਾਈਲ ਗੁੰਮਸ਼ੁਦਗੀ ਦੀ ਰਿਪੋਰਟ ਕਰਨ ਅਤੇ ਮੋਬਾਈਲ ਨੂੰ ਬਲਾਕ ਕਰਨ ਸਬੰਧੀ ਪੋਰਟਲ, ਸੈਂਟਰਲ ਇਕੁਇਊਪਮੈਂਟ ਆਇਡੈਂਟਿਟੀ ਰਜਿਸਟਰ-ਸੀ ਈ ਆਈ ਆਰ ਸ਼ੁਰੂ ਕੀਤਾ ਜਾ ਚੁੱਕਿਆ ਹੈ। ਹੁਣ ਆਮ ਲੋਕ ਘਰ ਬੈਠ ਹੀ ਇਸ ਪੋਰਟਲ ’ਤੇ ਮੋਬਾਈਲ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕਰਵਾ ਸਕਦੇ ਹਨ।
