ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ’ਚ ਅੱਧੀ ਦਰਜਨ ਸ਼ਿਕਾਇਤਾਂ ਦਾ ਨਿਬੇੜਾ
ਬਾਕੀ ਸ਼ਿਕਾਇਤਾਂ ’ਤੇ ਅਗਲੀ ਮੀਟਿੰਗ ਤੱਕ ਰਿਪੋਰਟ ਦੇਣ ਦੇ ਹੁਕਮ
Advertisement
ਹਰਿਆਣਾ ਦੇ ਜਨ ਸਿਹਤ ਤੇ ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਦੇ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਅੱਜ ਅੰਬਾਲਾ ਸ਼ਹਿਰ ਦੇ ਪੰਚਾਇਤ ਭਵਨ ਵਿੱਚ ਜ਼ਿਲ੍ਹਾ ਲੋਕ ਸੰਪਰਕ ਤੇ ਕਸਟ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਦੌਰਾਨ ਏਜੰਡੇ ਵਿੱਚ ਦਰਜ 12 ਵਿੱਚੋਂ ਛੇ ਸ਼ਿਕਾਇਤਾਂ ਦਾ ਤੁਰੰਤ ਨਿਬੇੜਾ ਕੀਤਾ ਗਿਆ, ਜਦਕਿ ਬਾਕੀ ਛੇ ਸ਼ਿਕਾਇਤਾਂ ਬਾਰੇ ਸਬੰਧਤ ਵਿਭਾਗਾਂ ਨੂੰ ਅਗਲੀ ਮੀਟਿੰਗ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ।
ਮੀਟਿੰਗ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ, ਨਗਰ ਨਿਗਮ ਕਮਿਸ਼ਨਰ ਵੀਰਿੰਦਰ ਲਾਠਰ, ਐੱਸਪੀ ਅੰਬਾਲਾ ਅਜੀਤ ਸਿੰਘ ਸ਼ੇਖਾਵਤ ਤੇ ਕਮੇਟੀ ਦੇ ਗੈਰ-ਸਰਕਾਰੀ ਮੈਂਬਰ ਹਾਜ਼ਰ ਸਨ।
Advertisement
ਕਾਲਪੀ ਪਿੰਡ ਵਿੱਚ ਸਿਗਮਾ ਇੰਡਸਟਰੀਅਲ ਪਾਰਕ ਕਲੋਨੀ ਕਾਰਨ ਖੇਤਾਂ ਦੀ ਪਾਣੀ ਨਿਕਾਸੀ ਰੁਕਣ ਬਾਰੇ ਸ਼ਿਕਾਇਤ ’ਤੇ 36 ਇੰਚ ਪਾਈਪ ਪਾਉਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਹੁਕਮ ਹੋਏ। ਬੀਹਟਾ ਤੇ ਤੇਪਲਾ ਪਿੰਡਾਂ ਦੇ ਕਿਸਾਨਾਂ ਵੱਲੋਂ ਪਾਣੀ ਨਿਕਾਸੀ ਲਈ ਪੁਲੀਆ ਬਣਾਉਣ ਦੀ ਮੰਗ ’ਤੇ ਮੰਤਰੀ ਨੇ ਇੰਜਨੀਅਰਾਂ ਨੂੰ ਮੌਕਾ ਦੇਖ ਕੇ ਹੱਲ ਕੱਢਣ ਦੇ ਨਿਰਦੇਸ਼ ਦਿੱਤੇ। ਹੀਰਾਨਗਰ, ਘੇਲ ਰੋਡ ਤੇ ਨਾਲਿਆਂ ਦੀ ਸਫਾਈ ਦੇ ਨਿਰਦੇਸ਼ ਦਿੱਤੇ।
Advertisement