Hailstorm: ਟੋਹਾਣਾ ’ਚ ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
ਕਣਕ ਅਤੇ ਸਬਜ਼ੀਆਂ ਨੁਕਸਾਨੀਆਂ; ਕਿਸਾਨ ਫਿਕਰਮੰਦ
Advertisement
ਗੁਰਦੀਪ ਸਿੰਘ ਭੱਟੀਟੋਹਾਣਾ, 27 ਦਸੰਬਰ
ਗੜਿਆਂ ਕਾਰਨ ਨੁਕਸਾਨੀ ਬੇਰਾਂ ਦੀ ਫ਼ਸਲ।
ਇਲਾਕੇ ਵਿੱਚ ਅੱਜ ਦਿਨ ਸਮੇਂ ਤੇਜ਼ ਮੀਂਹ ਦੇ ਨਾਲ ਹੋਈ ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਅੱਜ ਸਵੇਰੇ ਕਰੀਬ 3.30 ਵਜੇ ਮੀਂਹ ਸ਼ੁਰੂ ਹੋਇਆ, ਜੋ ਦੇਰ ਸ਼ਾਮ ਤੱਕ ਜਾਰੀ ਰਿਹਾ। ਇਸੇ ਦੌਰਾਨ ਦੁਪਹਿਰ ਤੋਂ ਬਾਅਦ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ।
Advertisement
ਕਿਸਾਨ ਜਿੱਥੇ ਕਣਕ ਦੀ ਫ਼ਸਲ ਲਈ ਫਿਰਕਮੰਦ ਹਨ ਉੱਥੇ ਸਬਜ਼ੀ ਕਾਸ਼ਤਕਾਰ ਅਤੇ ਬਾਗ਼ਬਾਨ ਵੀ ਗੜਿਆਂ ਕਾਰਨ ਹੋਣ ਵਾਲੇ ਨੁਕਸਾਨ ਕਾਰਨ ਚਿੰਤਤ ਹਨ। ਇਲਾਕੇ ਵਿੱਚ ਗੜਿਆਂ ਮਗਰੋਂ ਪਾਰਾ ਡਿੱਗਣ ਕਾਰਨ ਠੰਢ ਵਿੱਚ ਵੀ ਵਾਧਾ ਹੋਇਆ ਹੈ।
Advertisement