ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂਗ੍ਰਾਮ: ਤਿੰਨ ਕੰਪਨੀਆਂ ਦੀ 1128 ਕਰੋੜ ਦੀ ਸੰਪਤੀ ਜ਼ਬਤ

ਚੰਡੀਗੜ੍ਹ (ਟਨਸ): ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਹਰਿਆਣਾ ਵਿੱਚ ਤਿੰਨ ਵੱਡੀਆਂ ਕੰਪਨੀਆਂ ਦੀ 1128 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ (ਅਟੈਚ) ਕੀਤੀ ਹੈ। ਬਿਲਡਰ ਲਾਬੀ ਖ਼ਿਲਾਫ਼ ਇਹ ਕਾਰਵਾਈ ਵਿਧਾਨ ਸਭਾ ਚੋਣਾਂ ਵਿਚਾਲੇ ਹੋਈ ਹੈ। ਇਨ੍ਹਾਂ ਕੰਪਨੀਆਂ ਵਿੱਚ ਐਮਾਰ, ਐੱਮਜੀਐੱਫ...
Advertisement

ਚੰਡੀਗੜ੍ਹ (ਟਨਸ):

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਹਰਿਆਣਾ ਵਿੱਚ ਤਿੰਨ ਵੱਡੀਆਂ ਕੰਪਨੀਆਂ ਦੀ 1128 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ (ਅਟੈਚ) ਕੀਤੀ ਹੈ। ਬਿਲਡਰ ਲਾਬੀ ਖ਼ਿਲਾਫ਼ ਇਹ ਕਾਰਵਾਈ ਵਿਧਾਨ ਸਭਾ ਚੋਣਾਂ ਵਿਚਾਲੇ ਹੋਈ ਹੈ। ਇਨ੍ਹਾਂ ਕੰਪਨੀਆਂ ਵਿੱਚ ਐਮਾਰ, ਐੱਮਜੀਐੱਫ ਅਤੇ ਸਨ ਸਟਾਰ ਓਵਰਸੀਜ਼ ਸ਼ਾਮਲ ਹਨ। ਇਸ ਸੰਦਰਭ ਵਿੱਚ ਸੀਬੀਆਈ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਤਤਕਾਲੀ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਰਹੇ ਟੀਸੀ ਗੁਪਤਾ ਸਣੇ 14 ਕਾਲੋਨਾਈਜ਼ਰਾਂ ਤੇ ਕੰਪਨੀਆਂ ਨਾਲ ਜੁੜੇ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।ਈਡੀ ਨੇ ਐਮਾਰ ਇੰਡੀਆ ਪ੍ਰਾਈਵੇਟ ਲਿਮਿਟਡ ਦੀ 501.13 ਕਰੋੜ ਅਤੇ ਐੱਮਜੀਐੱਫ ਡਿਵੈਲਪਮੈਂਟ ਲਿਮਿਟਡ ਦੀ 332.69 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ।

Advertisement

Advertisement
Tags :
Enforcement DirectorategurugramharyanaPunjabi khabarPunjabi News